ਕੋਰੋਨਾਵਾਇਰਸ : ਬਿ੍ਰਟੇਨ ਲਾਕਡਾਊਨ ‘ਚ ਢਿੱਲ ਦੇਣ ਦੀ ਤਿਆਰੀ ‘ਚ

646
Share

ਲੰਡਨ , 25 ਅਪ੍ਰੈਲ (ਪੰਜਾਬ ਮੇਲ)- – ਬਿ੍ਰਟੇਨ ਵਿਚ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਕੋਰੋਨਾਵਾਇਰਸ ਦੀ ਇਨਫੈਕਸ਼ਨ ਨੂੰ ਰੋਕਣ ਲਈ ਲਾਗੂ ਲਾਕਡਾਊਨ ਅਤੇ ਸਮਾਜਿਕ ਦੂਰ (ਸੋਸ਼ਲ ਡਿਸਟੈਂਸਿੰਗ) ਦੇ ਨਿਯਮਾਂ ਵਿਚ ਛੋਟ ਦੇਣ ਜਾ ਖਾਕਾ ਤਿਆਰ ਕਰ ਰਹੇ ਹਨ ਤਾਂ ਜੋ ਆਰਥਿਕ ਗਤੀਵਿਧੀਆਂ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਸਕੇ। ਮੀਡੀਆ ਵਿਚ ਸ਼ਨੀਵਾਰ ਨੂੰ ਛਪੀ ਖਬਰ ਮੁਤਾਬਕ, ਸੁਨਕ ‘ਤੇ ਮਹਾਮਾਰੀ ਵਿਚਾਲੇ ਬਿ੍ਰਟੇਨ ਦੀ ਅਰਥ ਵਿਵਸਥਾ ਨੂੰ ਸੰਕਟ ਤੋਂ ਬਚਾਉਣ ਦੀ ਜ਼ਿੰਮੇਵਾਰੀ ਹੈ। ਅਖਬਾਰ ਨੇ ਦਾਅਵਾ ਕੀਤਾ ਹੈ ਕਿ ਵਿੱਤ ਮੰਤਰੀ ਨੇ ਫਰਾਂਸ, ਜਰਮਨੀ, ਡੈਨਮਾਰਕ, ਸਵਿਟਜ਼ਰਲੈਂਡ ਅਤੇ ਆਸਟ੍ਰੇਲੀਆ ਦੇ ਆਪਣੇ ਹਮਰੁਤਬਾਵਾਂ ਨਾਲ ਗੱਲ ਕਰ ਪਾਬੰਦੀਆਂ ਵਿਚ ਛੋਟ ਦੇ ਉਨ੍ਹਾਂ ਦੇ ਯਤਨਾਂ ‘ਤੇ ਚਰਚਾ ਕੀਤੀ।

ਸੁਨਕ ਗੈਰ-ਜ਼ਰੂਰੀ ਕਾਰੋਬਾਰ ਨੂੰ ਸੁਰੱਖਿਅਤ ਤਰੀਕੇ ਨਾਲ ਖੋਲਣ ਦੇ ਲਈ ਕੋਵਿਡ ਸੁਰੱਖਿਅਤ ਯੋਜਨਾ ਦਾ ਮਸੌਦਾ ਤਿਆਰ ਕਰ ਰਹੇ ਹਨ। ਦਿ ਟਾਈਮਸ ਦੀ ਖਬਰ ਮੁਤਾਬਕ, ਇਨ੍ਹਾਂ ਥਾਂਵਾਂ ‘ਤੇ ਬੋਰਡ ਲੱਗਣਗੇ, ਜਿਸ ਵਿਚ ਕਾਮਿਆਂ ਨੂੰ 2 ਮੀਟਰ ਦੀ ਦੂਰੀ ਬਣਾਈ ਰੱਖਣ ਅਤੇ ਕੋਵਿਡ-19 ਦੇ ਲੱਛਣ ਹੋਣ ‘ਤੇ ਘਰ ਜਾਣ ਦੇ ਨਿਰਦੇਸ਼ ਲਿੱਖਿਆ ਹੋਵੇਗਾ। ਕੰਪਨੀਆਂ ਨੂੰ ਇਹ ਵੀ ਆਖਿਆ ਗਿਆ ਕਿ ਭਾਈਚਾਰਕ ਥਾਂਵਾਂ ਜਿਵੇਂ ਕੰਟੀਨ ਆਦਿ ਨੂੰ ਉਦੋਂ ਤੱਕ ਬੰਦ ਰੱਖਿਆ ਜਾਵੇ ਜਦ ਤੱਕ ਸਮਾਜਿਕ ਦੂਰੀ ਯਕੀਨਨ ਨਹੀਂ ਹੁੰਦੀ ਅਤੇ ਹੱਥ ਧੋਣ ਦੀ ਲੋੜੀਂਦੀ ਸੁਵਿਧਾ ਨਹੀਂ ਕਰਾਈ ਜਾਂਦੀ।

ਕੋਰੋਨਾਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਇਟਲੀ 4 ਮਈ ਨੂੰ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਢਿੱਲ ਦੇਵੇਗਾ। ਮਹਾਮਾਰੀ ਲਈ ਸਰਕਾਰ ਦੇ ਇਕ ਮੰਤਰੀ ਨੇ ਆਖਿਆ ਕਿ ਦੇਸ਼ ਵਿਚ ਨਰਸਿੰਗ ਹੋਮ ਵਿਚ ਮੁਫਤ ਮਾਸਕ ਵੰਡੇ ਜਾਣਗੇ। ਉਨ੍ਹਾਂ ਆਖਿਆ ਕਿ ਇਸ ਤੋਂ ਇਲਾਵਾ ਸਰਕਾਰੀ ਅਧਿਕਾਰੀਆਂ, ਪਰਿਵਹਨ ਕਰਮਚਾਰੀਆਂ ਅਤੇ ਪੁਲਸ ਕਰਮੀਆਂ ਨੂੰ ਵੀ ਨਿਸ਼ੁਲਕ ਮਾਸਕ ਵੰਡੇ ਜਾਣਗੇ। ਉਨ੍ਹਾਂ ਆਖਿਆ ਕਿ ਇਟਲੀ ਵਿਚ ਲੱਖਾਂ ਲੋਕਾਂ ਨੂੰ 4 ਮਈ ਨੂੰ ਆਪਣੇ ਕੰਮ ਕਰਨ ਵਾਲੀਆਂ ਥਾਂਵਾਂ ‘ਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ।


Share