ਕੋਰੋਨਾਵਾਇਰਸ ਬਿਨ੍ਹਾਂ ਵੈਕਸੀਨ ਦੇ ਖ਼ਤਮ ਹੋ ਜਾਵੇਗਾ : ਟਰੰਪ

858
Share

ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੋਰੋਨਾ ਮਹਾਂਮਾਰੀ ਦੀ ਲਪੇਟ ‘ਚ ਹੈ। ਦੇਸ਼ ‘ਚ ਦੋ ਮਹੀਨਿਆਂ ‘ਚ 78 ਹਜ਼ਾਰ ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਸ ਦੌਰਾਨ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਬਿਨ੍ਹਾਂ ਵੈਕਸੀਨ ਦੇ ਖ਼ਤਮ ਹੋ ਜਾਵੇਗਾ। ਟਰੰਪ ਦਾ ਕਹਿਣਾ ਹੈ ਕਿ ਉਹ ਇਹ ਗੱਲ ਡਾਕਟਰਾਂ ਨਾਲ ਗੱਲਬਾਤ ਦੇ ਅਧਾਰ ‘ਤੇ ਕਹਿ ਰਹੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਕੋਰੋਨਾ ਇਸ ਸਾਲ ਚਲਾ ਜਾਵੇਗਾ। ਇਕ ਦਿਨ ਵਾਇਰਸ ਖ਼ਤਮ ਹੋ ਜਾਵੇਗਾ। ਟਰੰਪ ਨੇ ਇਹ ਵੀ ਕਿਹਾ, ਸਾਡੇ ਕੋਲ ਅਜੇ ਕੋਈ ਵੈਕਸੀਨ ਨਹੀਂ ਹੈ, ਜੇਕਰ ਕੋਈ ਵੈਕਸੀਨ ਹੁੰਦੀ, ਤਾਂ ਇਹ ਵਧੇਰੇ ਮਦਦਗਾਰ ਹੁੰਦਾ।


Share