ਕੋਰੋਨਾਵਾਇਰਸ : ਬਠਿੰਡਾ ‘ਚ 33 ਨਵੇਂ ਕੇਸ ਪਾਜ਼ੀਟਿਵ ਆਏ

858

ਬਠਿੰਡਾ, 2 ਮਈ (ਪੰਜਾਬ ਮੇਲ)- ਹੁਣ ਤੱਕ ਜਿਸ ਬਠਿੰਡਾ ਨੇ ਜ਼ੀਰੋ ਨਹੀਂ ਟੁੱਟਣ ਦਿੱਤਾ, ਉਥੇ ਦੇਰ ਰਾਤ ਕੋਰੋਨਾ ਬੰਬ ਫਟਿਆ ਹੈ। ਹੁਣ ਇਥੇ 33 ਨਵੇਂ ਕੇਸ ਪਾਜ਼ੀਟਿਵ ਆਏ ਹਨ, ਜਿਸ ਨਾਲ ਬਠਿੰਡਾ ‘ਚ ਕੋਰੋਨਾ ਮਾਮਲਿਆਂ ਦੀ ਗਿਣਤੀ 35 ਹੋ ਚੁੱਕੀ ਹੈ।
ਜਾਣਕਾਰੀ ਮੁਤਾਬਕ ਨਾਂਦੇੜ ਦੇ ਸ੍ਰੀ ਹਜ਼ੂਰ ਸਾਹਿਬ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂਆਂ ਨੂੰ ਪੰਜਾਬ ਲਿਆਂਦਾ ਗਿਆ ਸੀ, ਜਿੰਨ੍ਹਾਂ ਦੇ ਟੈਸਟ ਕਰਨ ਤੋਂ ਬਾਅਦ ਕਈ ਜ਼ਿਲਿਆਂ ‘ਚ ਕੋਰੋਨਾ ਬੰਬ ਫਟੇ ਹਨ, ਜਿਸ ਨਾਲ ਪਿਛਲੇ ਚਾਰ ਦਿਨਾਂ ‘ਚ ਹੀ ਪੰਜਾਬ ‘ਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਤਿੰਨ ਗੁਣਾ 800 ਦੇ ਨੇੜੇ ਪਹੁੰਚ ਗਈ ਹੈ। ਇਸੇ ਦੌਰਾਨ ਅੱਜ ਬਠਿੰਡਾ ਪ੍ਰਸ਼ਾਸਨ ਨੂੰ ਵੀ ਉਦੋਂ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਅੱਜ ਦੇ 126 ਸੈਂਪਲਾਂ ਦੀ ਰਿਪੋਰਟ ‘ਚ 33 ਕੇਸ ਪਾਜ਼ੇਟਿਵ ਆਏ ਹਨ। ਜਦਕਿ ਬਠਿੰਡਾ ‘ਚ ਪਹਿਲਾਂ ਵੀ ਦੋ ਕੇਸ ਪਾਜ਼ੀਟਿਵ ਆ ਚੁੱਕੇ ਹਨ। ਇਹ ਦੋਵੇਂ ਕੇਸ ਵੀ ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂ ਹੀ ਹਨ, ਦੇਰ ਰਾਤ ਡੀ. ਸੀ. ਬਠਿੰਡਾ ਬੀ. ਸ਼੍ਰੀਨਿਵਾਸਨ ਨੇ ਇਸਦੀ ਪੁਸ਼ਟੀ ਕੀਤੀ ਹੈ।