ਕੋਰੋਨਾਵਾਇਰਸ : ਪੰਜਾਬ ਤੋਂ ਰਾਹਤ ਵਾਲੀ ਖ਼ਬਰ

746
Share

ਸੂਬੇ ‘ਚ 500 ਤੋਂ ਵੱਧ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ

ਚੰਡੀਗੜ੍ਹ, 15 ਮਈ (ਪੰਜਾਬ ਮੇਲ)- ਕੋਰੋਨਾਵਾਇਰਸ  ਦੇ ਖੌਫ਼ ਵਿਚਾਲੇ ਅੱਜ ਪੰਜਾਬ ਤੋਂ ਇੱਕ ਵਾਰ ਫੇਰ ਰਾਹਤ ਵਾਲੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ‘ਚ ਕੋਰੋਨਾਵਾਇਰਸ ਦਾ ਅੰਕੜਾ ਨਾਂਦੇੜ ਤੋਂ ਪਰਤੇ ਸ਼ਰਧਾਲੂਆਂ ਦੇ ਪੌਜ਼ੇਟਿਵ ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਹੀ ਹੁਣ  ਰਾਹਤ ਭਰੀ ਖ਼ਬਰ ਆਈ ਹੈ ਕਿ ਸੂਬੇ ‘ਚ 500 ਤੋਂ ਵੱਧ ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਹਨ।

ਇਨ੍ਹਾਂ ਠੀਕ ਹੋਏ ਮਰੀਜ਼ਾਂ ‘ਚ ਗੁਰਦਾਸਪੁਰ ‘ਚ 91 ਮਰੀਜ਼ ਕੋਰੋਨਾ ਮੁਕਤ ਹੋ ਕੇ ਘਰ ਭੇਜੇ ਗਏ। ਜਲੰਧਰ ਸਿਵਲ ਹਸਪਤਾਲ ਚੋਂ ਵੀ ਕਰੀਬ 79 ਮਰੀਜ਼ਾਂ ਨੂੰ ਠੀਕ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਹੁਸ਼ਿਆਰਪੁਰ ‘ਚ 78 ਮਰੀਜ਼ਾਂ ਚੋਂ 71 ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਰਹੇ। ਅੰਮ੍ਰਿਤਸਰ-ਤਰਨਤਾਰਨ ‘ਚ ਹਜ਼ੂਰ ਸਾਹਿਬ ਤੋਂ ਆਏ 74-74 ਸ਼ਰਧਾਲੂ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ।

ਇਸ ਦੇ ਨਾਲ ਹੀ ਕੋਰੋਨਾ ਨੂੰ ਲੈ ਕੇ ਪੰਜਾਬ ਭਰ ਤੋਂ ਹੁਣ ਰਾਹਤ ਭਰੀਆਂ ਖ਼ਬਰਾਂ ਆਈਆਂ ਹਨ। ਅੱਜ ਸੂਬੇ ‘ਚ 350 ਦੇ ਕਰੀਬ ਲੋਕ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਇਸ ਦੇ ਨਾਲ ਹੀ ਸੂਬੇ ‘ਚ ਮਰੀਜ਼ਾਂ ਦੀ ਗਿਣਤੀ ‘ਚ ਵੀ ਭਾਰੀ ਕਮੀ ਆਈ ਹੈ।


Share