ਕੋਰੋਨਾਵਾਇਰਸ : ਪੰਜਾਬ ‘ਚ ਮਰੀਜ਼ਾਂ ਦੀ ਗਿਣਤੀ 1700 ਪਾਰ

348
Share

ਚੰਡੀਗੜ੍ਹ, 8 ਮਈ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ 87 ਨਵੇਂ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 1700 ਨੂੰ ਪਾਰ ਕਰ ਗਿਆ।

ਅੱਜ ਤਰਨਤਾਰਨ ਤੋਂ 11, ਗੁਰਦਾਸਪੁਰ ਤੋਂ 24, ਬਰਨਾਲਾ ਤੋਂ ਇੱਕ, ਨਵਾਂ ਸ਼ਹਿਰ ਚੋਂ 18, ਬਠਿੰਡਾ ਅਤੇ ਮਾਨਸਾ ਤੋਂ ਇੱਕ- ਇੱਕ ਕੇਸ ਸਾਹਮਣੇ ਆਇਆ ਹੈ।ਉਧਰ ਜਲੰਧਰ ਤੋਂ 11, ਫਤਿਹਗੜ੍ਹ ਸਾਹਿਬ ਤੋਂ ਚਾਰ, ਅੰਮ੍ਰਿਤਸਰ ਤੋਂ 11 ਅਤੇ ਕਪੂਰਥਲਾ ਤੋਂ ਪੰਜ ਮਾਮਲੇ ਪੌਜ਼ੇਟਿਵ ਪਾਏ ਗਏ ਹਨ।


Share