ਕੋਰੋਨਾਵਾਇਰਸ : ਪੰਜਾਬ ‘ਚ ਦੂਸਰੀ ਮੌਤ

709
Share

62 ਸਾਲਾ ਮ੍ਰਿਤਕ ਨਵਾਂਸ਼ਹਿਰ ਦੇ ਬਲਦੇਵ ਸਿੰਘ ਦੇ ਸੰਪਰਕ ‘ਚ ਆਇਆ ਸੀ

ਅੰਮ੍ਰਿਤਸਰ, 30 ਮਾਰਚ (ਪੰਜਾਬ ਮੇਲ)  – ਪੰਜਾਬ ‘ਚ ਕੋਰੋਨਾਵਾਇਰਸ ਨਾਲ ਦੂਸਰੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। 62 ਸਾਲਾ ਮ੍ਰਿਤਕ ਹਰਭਜਨ ਸਿੰਘ ਹੋਸ਼ਿਆਰਪੁਰ ਦਾ ਦੱਸਿਆ ਜਾ ਰਿਹਾ ਹੈ, ਜਿਸ ਦੀ ਅੰਮ੍ਰਿਤਸਰ ‘ਚ ਇਲਾਜ ਅਧੀਨ ਮੌਤ ਹੋਈ ਹੈ। ਹਰਭਜਨ ਸਿੰਘ ਜਰਮਨੀ ਤੇ ਇਟਲੀ ਤੋਂ ਆਇਆ ਸੀ।

ਜਾਣਕਾਰੀ ਮੁਤਾਬਕ ਇਹ ਡਾਈਬੀਟੀਜ਼ ਦਾ ਮਰੀਜ਼ ਸੀ ਤੇ ਹਾਰਟ ਅਟੈਕ ਨਾਲ ਇਸ ਦੀ ਮੌਤ ਹੋਈ ਹੈ। ਹਰਭਜਨ ਨਵਾਂਸ਼ਹਿਰ ਦੇ ਬਲਦੇਵ ਸਿੰਘ ਦੇ ਸੰਪਰਕ ‘ਚ ਆਇਆ ਸੀ, ਜਿਸ ਦੀ ਕੁੱਝ ਦਿਨ ਪਹਿਲਾਂ ਹੀ ਕੋਰੋਨਾ ਨਾਲ ਮੌਤ ਹੋਈ ਹੈ। ਬਲਦੇਵ ਤੇ ਹਰਭਜਨ ਦੋਨੋਂ ਹੀ ਇਕੱਠੇ ਹੀ ਵਿਦੇਸ਼ ਤੋਂ ਪਰਤੇ ਸੀ।

ਬਲਦੇਵ ਦੀ 18 ਮਾਰਚ ਨੂੰ ਮੌਤ ਹੋਈ, ਜਦਕਿ ਉਸ ਦੇ ਅਗਲੇ ਦਿਨ ਹੀ ਹਰਭਜਨ ਨੂੰ ਮੈਂਬਰਾਂ ਸਮੇਤ ਹੋਸ਼ਿਆਰਪੁਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ। 20 ਮਾਰਚ ਨੂੰ ਰਿਪੋਰਟ ਪਾਜ਼ਿਟਿਵ ਆਈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਦੱਸ ਦਈਏ ਪਿਛਲੇ ਦੋ ਦਿਨਾਂ ਤੋਂ ਪੰਜਾਬ ‘ਚ ਕੋਰੋਨਾ ਦਾ ਇੱਕ ਵੀ ਕੇਸ ਪਾਜ਼ਿਟਿਵ ਨਹੀਂ ਪਾਇਆ ਗਿਆ ਸੀ।


Share