ਕੋਰੋਨਾਵਾਇਰਸ :ਪੂਰੀ ਦੁਨੀਆਂ ‘ਚ ਤਬਾਹੀ ਮਚਾ ਰਿਹਾ ਵਾਇਰਸ

728

ਸਾਢੇ ਸੱਤ ਲੱਖ ਲੋਕ ਕੋਰੋਨਾ ਦੀ ਚਪੇਟ ‘ਚ

ਨਵੀਂ ਦਿੱਲੀ,  30 ਮਾਰਚ (ਪੰਜਾਬ ਮੇਲ)- ਦੁਨੀਆ ਭਰ ‘ਚ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 7 ਲੱਖ 21 ਹਜ਼ਾਰ 412 ਹੋ ਗਈ ਹੈ। ਹੁਣ ਤੱਕ 33 ਹਜ਼ਾਰ 956 ਦੀ ਮੌਤ ਹੋ ਚੁਕੀ ਹੈ ਤੇ 1 ਲੱਖ 51 ਹਜ਼ਾਰ ਲੋਕ ਠੀਕ ਵੀ ਹੋ ਚੁਕੇ ਹਨ। ਇਟਲੀ ‘ਚ ਹੁਣ ਤੱਕ ਸਭ ਤੋਂ ਵਧ ਮੌਤਾਂ 10 ਹਜ਼ਾਰ 779 ਮੌਤਾਂ ਹੋ ਚੁਕੀਆਂ ਹਨ।

ਮੌਤ ਦੇ ਮਾਮਲੇ ‘ਚ ਦੂਸਰੇ ਨੰਬਰ ‘ਤੇ ਸਪੇਨ ਆਉਂਦਾ ਹੈ, ਜਿੱਥੈ 6,803 ਲੋਕਾਂ ਦੀ ਮੌਤ ਹੋਈ ਹੈ। ਅਮਰੀਕਾ ‘ਚ ਵੀ 2,484 ਮੌਤਾਂ ਹੋਈਆਂ ਹਨ ਤੇ 1 ਲੱਖ 42 ਹਜ਼ਾਰ 47 ਸੰਕਰਮਿਤ ਹਨ। ਕੋਰੋਨਾਵਾਇਰਸ 177 ਤੋਂ ਵੀ ਵੱਧ ਦੇਸ਼ਾਂ ‘ਚ ਫੈਲ ਚੁਕਿਆ ਹੈ। ਸਪੇਨ ‘ਚ ਕੋਰੋਨਾ ਨਾਲ 24 ਘੰਟਿਆਂ ‘ਚ 838 ਲੋਕਾਂ ਦੀ ਮੌਤ ਹੋ ਗਈ ਹੈ।

ਅਮਰੀਕਾ ‘ਚ ਮੌਤਾਂ ਦਾ ਅੰਕੜਾ 2,400 ਤੋਂ ਵੱਧ ਪਹੁੰਚ ਗਿਆ ਹੈ, ਜੋ ਤਿੰਨ ਦਿਨਾਂ ਦੇ ਅੰਦਰ ਦੁੱਗਣੀ ਗਿਣਤੀ ਹੈ ਤੇ ਇਨ੍ਹਾਂ ‘ਚੋਂ ਇੱਕ ਚੌਥਾਈ ਮੌਤਾਂ ਸਿਰਫ ਨਿਊਯਾਰਕ ਸ਼ਹਿਰ ‘ਚ ਹੀ ਹੋਈਆਂ ਹਨ। ਪਾਕਿਸਤਾਨ ਦੀ ਗੱਲ ਕਰੀਏ ਤਾਂ ਕੋਰੋਨਾ ਸੰਕਰਮਿਤ ਲੋਕਾਂ ਦੀ ਤਦਾਦ ਵੱਧ ਕੇ 1571 ਹੋ ਗਈ ਹੈ। ਦੇਸ਼ ‘ਚ ਹੁਣ ਤੱਕ ਕੋਰੋਨਾ ਨਾਲ 14 ਲੋਕਾਂ ਦੀ ਮੌਤ ਹੋ ਚੁਕੀ ਹੈ, 11 ਦੀ ਹਾਲਤ ਗੰਭੀਤ ਹੈ ਤੇ 28 ਮਰੀਜ਼ ਠੀਕ ਹੋ ਚੁਕੇ ਹਨ।