ਕੋਰੋਨਾਵਾਇਰਸ ਨੇ ਮਿਨੀਸੋਟਾ ਦੇ ਸੈਨੇਟਰ ਜੈਰੀ ਰੇਲਫ ਦੀ ਲਈ ਜਾਨ

472
Share

ਫਰਿਜ਼ਨੋ, 20 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)-ਮਿਨੀਸੋਟਾ ਰਾਜ ਦੇ ਇੱਕ ਸੈਨੇਟਰ, ਜਿਸ ਨੇ ਹਾਲ ਹੀ ਵਿਚ ਕੋਵਿਡ-19 ਦਾ ਪਾਜ਼ੀਟਿਵ ਟੈਸਟ ਕੀਤਾ ਸੀ, ਦੀ ਇਸ ਬਿਮਾਰੀ ਕਾਰਨ ਸ਼ੁੱਕਰਵਾਰ ਨੂੰ ਮੌਤ ਹੋ ਗਈ ਹੈ। ਪਹਿਲੀ ਮਿਆਦ ਦੇ ਰਿਪਬਲਿਕਨ ਸੈਨੇਟਰ ਜੈਰੀ ਰੇਲਫ ਨੇ ਆਪਣੇ ਇੱਕ ਵਾਇਰਸ ਸੰਕਰਮਿਤ ਸਹਿਕਰਮੀ ਨਾਲ ਸੰਪਰਕ ਹੋਣ ਤੋਂ ਬਾਅਦ ਵਾਇਰਸ ਲਈ ਸਕਾਰਾਤਮਕ ਟੈਸਟ ਕੀਤਾ ਸੀ। ਵਾਇਰਸ ਸੰਬੰਧੀ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰੇਲਫ ਨੇ 10 ਨਵੰਬਰ ਨੂੰ ਇਕਾਂਤਵਾਸ¿; ਸ਼ੁਰੂ ਕੀਤਾ ਸੀ। ਇਹ 76 ਸਾਲਾ ਵਿਅਤਨਾਮ ਯੁੱਧ ਦਾ ਸੈਨਿਕ, ਜੋ ਹਾਲ ਹੀ ਵਿਚ ਦੁਬਾਰਾ ਚੋਣ ਹਾਰ ਗਿਆ ਸੀ, ਰਾਜ ਦੇ ਕਈ ਰਿਪਬਲਿਕਨ ਸੈਨੇਟਰਾਂ ਵਿਚੋਂ ਇੱਕ ਸੀ, ਜਿਨ੍ਹਾਂ ਨੇ ਨਵੰਬਰ ਵਿਚ ਇੱਕ ਚੋਣ ਪਾਰਟੀ ਵਿਚ ਸ਼ਾਮਲ ਹੋਣ ਤੋਂ ਬਾਅਦ ਕੋਰੋਨਾਵਾਇਰਸ ਸਾਕਾਰਾਤਮਕ ਟੈਸਟ ਕੀਤਾ ਸੀ। ਇੱਕ ਰਿਪੋਰਟ ਅਨੁਸਾਰ ਰੇਲਫ ਕੋਵਿਡ ਦੇ ਲੱਛਣਾਂ ਦਾ ਸਾਹਮਣਾ ਕਰਨ ਤੋਂ ਬਾਅਦ ਦੋ ਵਾਰ ਐਮਰਜੈਂਸੀ ਕਮਰੇ ਵਿਚ ਗਏ, ਪਰ ਹਸਪਤਾਲ ਵਿਚ ਦਾਖਲ ਨਹੀਂ ਹੋਏ ਸਨ। 2016 ਵਿਚ ਸੈਨੇਟਰ ਚੁਣੇ ਗਏ, ਰੇਲਫ ਹਾਲ ਹੀ ਵਿਚ ਡੀ.ਐੱਫ.ਐਲਰ ਐਰਿਕ ਪੁਤਨਾਮ ਦੇ ਵਿਰੁੱਧ ਮੁੜ ਚੋਣ ਵਿਚ ਹਾਰ ਗਏ ਸਨ। ਸੈਨੇਟ ਵਿਚ ਸੇਵਾ ਕਰਨ ਤੋਂ ਪਹਿਲਾਂ, ਰੇਲਫ ਨੇ ਛੋਟੇ ਕਾਰੋਬਾਰ ਦੇ ਮਾਲਕ ਅਤੇ ਅਟਾਰਨੀ ਦੇ ਤੌਰ ਤੇ ਕੈਰੀਅਰ ਬਣਾਇਆ ਸੀ। ਇਸਦੇ ਇਲਾਵਾ ਰੇਲਫ ਨੇ ਵੀਅਤਨਾਮ ਵਿਚ ਸਮੁੰਦਰੀ ਸੈਨਾ ’ਚ ਵੀ ਸੇਵਾ ਕੀਤੀ ਸੀ।

Share