ਕਾਠਮੰਡੂ, 20 ਅਪ੍ਰੈਲ (ਪੰਜਾਬ ਮੇਲ) – ਨੇਪਾਲ ਦੀ ਇਕ ਮਸਜਿਦ ਵਿਚ ਲੁਕੇ 12 ਭਾਰਤੀ ਨਾਗਰਿਕ ਕੋਰੋਨਾਵਾਇਰਸ ਪੌਜੀਟਿਵ ਮਿਲੇ ਹਨ। ਉਹਨਾਂ ਦੇ ਨਾਲ ਰਹਿਣ ਵਾਲੇ 65 ਸਾਲ ਦੇ ਇਕ ਸਥਾਨਕ ਬਜ਼ੁਰਗ ਦਾ ਟੈਸਟ ਵੀ ਪੌਜੀਟਿਵ ਆਇਆ ਹੈ। ਇਸ ਦੇ ਬਾਅਦ ਨੇਪਾਲ ਵਿਚ ਇਨਫੈਕਟਿਡ ਲੋਕਾਂ ਦੀ ਗਿਣਤੀ ਵੱਧ ਕੇ 31 ਹੋ ਗਈ ਹੈ। ਨੇਪਾਲ ਦੇ ਸਿਹਤ ਮੰਤਰਾਲੇ ਨਾਲ ਜੁੜੇ ਅਧਿਕਾਰੀ ਬਸੁਦੇਵ ਪਾਂਡੇ ਨੇ ਐਤਵਾਰ ਨੂੰ ਦੱਸਿਆ ਕਿ ਉਦੈਪੁਰ ਜ਼ਿਲ੍ਹੇ ਦੇ ਤ੍ਰਿਯੁੱਗ ਵਿਚ ਮਸਜਿਦ ਵਿਚ ਰਹਿਣ ਵਾਲੇ ਸਥਾਨਕ ਨਾਗਰਿਕ ਦਾ ਟੈਸਟ ਪੌਜੀਟਿਵ ਆਇਆ ਹੈ। ਸਥਾਨਕ ਵਸਨੀਕਾਂ ਵੱਲੋਂ ਉਹਨਾਂ ਬਾਰੇ ਅਧਿਕਾਰੀਆਂ ਨੂੰ ਸੂਚਿਤ ਕੀਤੇ ਜਾਣ ਦੇ ਬਾਅਦ ਉਹਨਾਂ ਨੂੰ ਇਕ ਸਕੂਲ ਦੀ ਇਮਾਰਤ ਵਿਚ ਕੁਆਰੰਟੀਨ ਕੀਤਾ ਗਿਆ ਸੀ।