ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ 2 ਨਵੇਂ ਕੇਸ ਸਾਹਮਣੇ ਆਏ

755

ਔਕਲੈਂਡ, 8 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 2 ਨਵੇਂ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇੱਕ ਆਕਲੈਂਡ ਦੀ ਨਰਸ ਹੈ ਜਿਸ ਦਾ ਕੋਰੋਨਾਵਾਇਰਸ ਟੈੱਸਟ ਪਾਜੇਟਵ ਆਇਆ ਹੈ। ਡਾਇਰੈਕਟਰ ਆਫ਼ ਪਬਲਿਕ ਹੈਲਥ ਕੈਰੋਲੀਨ ਮੈਕਲਨੇ ਦਾ ਕਹਿਣਾ ਹੈ ਕਿ ਇਸ ਨਰਸ ਦੀ ਨਾਰਥ ਸ਼ੋਰ ਹਸਪਤਾਲ ਵਿੱਚ ਦੇਖਭਾਲ ਕੀਤੀ ਜਾ ਰਹੀ ਹੈ ਅਤੇ ਉਹ ਸੈੱਲਫ਼ ਆਈਸੋਲੇਸ਼ਨ ਵਿੱਚ ਰਹਿ ਰਹੀ ਹੈ। ਨਰਸ ਵੇਟਾਕੇਅਰ ਹਸਪਤਾਲ ਵਿੱਚ ਸੈਂਟ ਮਾਰਗਰੇਟ ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਸੀ ਅਤੇ ਪਿਛਲੇ ਹਫ਼ਤੇ ਐਲਾਨੇ ਗਏ ਇੱਕ ਹੋਰ ਪਾਜੇਟਿਵ ਕੇਸ ਦੇ ਨੇੜਲੇ ਸੰਪਰਕ ਵਿੱਚ ਸੀ। ਵੇਟਾਕੇਅਰ ਹਸਪਤਾਲ ਦਾ ਪ੍ਰਭਾਵਿਤ ਖੇਤਰ ਅਗਲੇ ਦਾਖ਼ਲੇ ਲਈ ਬੰਦ ਰਹੇਗਾ ਅਤੇ ਪਿਛਲੇ ਹਫ਼ਤੇ ਤੋਂ ਕਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।
ਦੂਜਾ ਪੁਸ਼ਟੀ ਹੋਇਆ ਕੇਸ ਇੱਕ ਸੰਭਾਵਿਤ ਕੇਸ ਹੈ ਜਿਸ ਦੀ ਪੁਸ਼ਟੀ ਕੀਤੀ ਗਈ ਹੈ। ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਮਿਲਾ ਕੇ ਗਿਣਤੀ 1490 ਹੈ, ਜੋ ਕਿ ਇੱਕ ਕੇਸ ਦਾ ਵਾਧਾ ਹੋਇਆ ਹੈ। ਸਾਰਿਆਂ ਵਿੱਚ 1141 ਕੰਨਫ਼ਰਮ ਕੀਤੇ ਕੇਸ ਹਨ ਅਤੇ 349 ਪ੍ਰੋਵੈਬਲੀ ਕੇਸ ਹਨ। ਕੋਵਿਡ -19 ਤੋਂ 1347 ਵਿਅਕਤੀ ਰਿਕਵਰ ਹੋਏ ਹਨ, ਜਿਨ੍ਹਾਂ ‘ਚ 90% ਸਾਰੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਮਾਮਲੇ ਹਨ। ਹਸਪਤਾਲ ਵਿੱਚ 3 ਲੋਕ ਹਨ ਅਤੇ ਕੋਈ ਵੀ ਆਈਸੀਯੂ ਵਿੱਚ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ। 16 ਮਹੱਤਵਪੂਰਨ ਕਲਸਟਰ ਵਿਚੋਂ ਹੁਣ 4 ਬੰਦ ਹੋ ਗਏ ਹਨ, ਨਵਾਂ ਬੰਦ ਕਲਸਟਰ ‘ਚ ਕ੍ਰਾਈਸਟਚਰਚ ਦਾ ਜਾਰਜ ਮੈਨਿੰਗ ਰੈਸਟ ਹੋਮ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿੱਚ ਕੋਰੋਨਾਵਾਇਰਸ ਤੋਂ ਪੀੜਤ 3,917,944 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 270,740  ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 1,344,260 ਹੈ।