ਕੋਰੋਨਾਵਾਇਰਸ ਨਾਲ ਸਭ ਤੋਂ ਘੱਟ ਪ੍ਰਭਾਵਿਤ ਹੋਇਆ ਅਫਰੀਕਾ!

750
Share

-ਬਾਕੀ ਦੇਸ਼ਾਂ ਨਾਲੋਂ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ
ਜੇਨੇਵਾ, 26 ਮਈ (ਪੰਜਾਬ ਮੇਲ)- ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ਡਾ. ਟੇਡਰੋਸ ਘੇਬਰੇਏਸਨ ਨੇ ਕਿਹਾ ਕਿ ਪੂਰੇ ਵਿਸ਼ਵ ‘ਚ ਅਫਰੀਕਾ ਕੋਰੋਨਾਵਾਇਰਸ ਨਾਲ ਸਭ ਤੋਂ ਘੱਟ ਪ੍ਰਭਾਵਿਤ ਹੋਇਆ ਹੈ। ਟੇਡਰੋਸ ਨੇ ਸੋਮਵਾਰ ਨੂੰ ਪੱਤਰਕਾਰ ਸੰਮੇਲਨ ‘ਚ ਕਿਹਾ, ਵਿਸ਼ਵ ਦੇ ਲਗਭਗ ਅੱਧੇ ਦੇਸ਼ਾਂ ‘ਚ ਕੋਰੋਨਾਵਾਇਰਸ ਦਾ ਪ੍ਰਕੋਪ ਦੇਸ਼ ਦੇ ਮੁੱਖ ਸ਼ਹਿਰਾਂ ‘ਚ ਫੈਲਿਆ ਹੈ ਪਰ ਪੂਰੇ ਵਿਸ਼ਵ ਵਿਚ ਇਸ ਵਾਇਰਸ ਨਾਲ ਹੋਈਆਂ ਮੌਤਾਂ ਅਤੇ ਪੀੜਤਾਂ ਦੇ ਮਾਮਲੇ ‘ਚ ਅਫਰੀਕਾ ਸਭ ਤੋਂ ਘੱਟ ਪ੍ਰਭਾਵਿਤ ਟਾਪੂ ਹੈ।
ਉਨ੍ਹਾਂ ਕਿਹਾ ਕਿ ਵਿਸ਼ਵ ‘ਚ ਹੁਣ ਤਕ ਦਰਜ ਕੀਤੇ ਗਏ ਕੋਰੋਨਾ ਦੇ ਮਾਮਲਿਆਂ ‘ਚੋਂ ਅਫਰੀਕਾ ਵਿਚ ਸਿਰਫ 1.5 ਫੀਸਦੀ ਮਾਮਲੇ ਦਰਜ ਕੀਤੇ ਗਏ ਹਨ ਅਤੇ ਵਿਸ਼ਵ ਭਰ ‘ਚ ਮੌਤ ਦਰ ਅਫਰੀਕਾ ਵਿਚ 0.1 ਫੀਸਦੀ ਤੋਂ ਵੀ ਘੱਟ ਹੈ। ਉਨ੍ਹਾਂ ਨੇ ਕਿਹਾ ਕਿ ਇਹ ਹਾਲਾਂਕਿ ਪੂਰੀ ਤਸਵੀਰ ਨਹੀਂ ਹੈ ਕਿਉਂਕਿ ਕੋਰੋਨਾ ਦੀ ਜਾਂਚ ਵਿਚ ਅਜੇ ਤੇਜ਼ੀ ਨਹੀਂ ਆਈ ਅਤੇ ਅਜਿਹਾ ਸੰਭਵ ਹੈ ਕਿ ਕੁਝ ਮਾਮਲੇ ਰਹਿ ਗਏ ਹੋਣ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਮਹਾਮਾਰੀ ਦਾ ਸਾਹਮਣਾ ਕਰਨ ਲਈ ਟਾਪੂ ਨੇ ਕਿਵੇਂ ਤਰੱਕੀ ਕੀਤੀ ਹੈ ਪਰ ਹੁਣ 48 ਦੇਸ਼ਾਂ ਕੋਲ ਕੋਰੋਨਾ ਨਾਲ ਨਜਿੱਠਣ ਲਈ ਯੋਜਨਾ ਤਿਆਰ ਹੈ। ਸੰਗਠਨ ਦੇ ਅੰਕੜਿਆਂ ਮੁਤਾਬਕ ਅਫਰੀਕਾ ‘ਚ ਕੋਰੋਨਾ ਦੇ ਹੁਣ ਤਕ 1,10,906 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 3300 ਮਰੀਜ਼ਾਂ ਦੀ ਮੌਤ ਹੇ ਚੁੱਕੀ ਹੈ।


Share