ਕੋਰੋਨਾਵਾਇਰਸ ਨਾਲ ਪੂਰਬੀ ਏਸ਼ੀਆ ’ਚ ਮਹਾਮਾਰੀ ਫੈਲਣ ਦਾ ਇਤਿਹਾਸ 20 ਹਜ਼ਾਰ ਸਾਲ ਪੁਰਾਣਾ

118
Share

ਨਿਊਯਾਰਕ, 26 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਨਾਲ ਪੂਰਬੀ ਏਸ਼ੀਆ ’ਚ ਮਹਾਮਾਰੀ ਫੈਲਣ ਦਾ ਇਤਿਹਾਸ 20 ਹਜ਼ਾਰ ਸਾਲ ਪੁਰਾਣਾ ਹੈ ਪਰ ਇਸ ਵਾਰ ਜਿਵੇਂ ਵਾਇਰਸ ਦੀ ਇਨਫੈਕਸ਼ਨ ਪਹਿਲਾਂ ਕਦੀ ਨਹੀਂ ਰਹੀ। ਨਾ ਹੀ ਕੋਰੋਨਾ ਵਾਇਰਸ ਨੇ ਇਸ ਤਰ੍ਹਾਂ ਨਾਲ ਆਪਣੇ ਰੂਪ ਬਦਲੇ। ਵਾਇਰਸ ਦੇ ਪ੍ਰਤੀਰੂਪ ਬਣਾਉਣ ਨਾਲ ਸ਼ੱਕ ਹੋ ਰਿਹਾ ਹੈ ਕਿ ਇਸ ਨੂੰ ਮਨੁੱਖ ਲਈ ਵਧੇਰੇ ਮਾਰੂ ਬਣਾਉਣ ਦਾ ਤਜਰਬਾ ਚੀਨ ਦੇ ਵੁਹਾਨ ਵਾਇਰੋਲਾਜੀ ਇੰਸਟੀਚਿਊਟ ’ਚ ਹੋਇਆ ਹੈ ਤੇ ਉੱਥੋਂ ਇਹ ਵਾਇਰਸ ਬਾਹਰ ਨਿਕਲ ਕੇ ਤਬਾਹੀ ਮਚਾ ਰਿਹਾ ਹੈ।
ਅਮਰੀਕਾ ਤੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ’ਚ ਪ੍ਰਾਚੀਨ ਮਨੁੱਖੀ ਜੀਨ ਸਰੰਚਨਾ ਦੇ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਮੌਜੂਦਾ ਚੀਨ, ਜਾਪਾਨ, ਮੰਗੋਲੀਆ, ਉੱਤਰੀ ਕੋਰੀਆ, ਦੱਖਣੀ ਕੋਰੀਆ ਤੇ ਤਾਇਵਾਨ ਦੇ ਇਲਾਕੇ ’ਚ ਕੋਵਿਡ-19 ਵਰਗੀ ਮਹਾਮਾਰੀ 20 ਹਜ਼ਾਰ ਸਾਲ ਪਹਿਲਾਂ ਵੀ ਆਈ ਸੀ। ਪਰ ਇਹ ਇਕ ਵਾਰ ਆ ਕੇ ਖ਼ਤਮ ਹੋ ਗਈ ਸੀ। ਬੀਤੇ 20 ਸਾਲਾਂ ’ਚ ਵੀ ਕੋਰੋਨਾਵਾਇਰਸ ਤਿੰਨ ਵਾਰ ਆਈਆਂ ਮਹਾਮਾਰੀਆਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਫੈਲੋ ਸਾਰਸ-ਕੋਰੋਨਾ ਵਾਇਰਸ ਨਾਲ ਸਾਹ ਤੰਤਰ ਨੂੰ ਗੰਭੀਰ ਨੁਕਸਾਨ ਹੋਇਆ ਸੀ।
20 ਹਜ਼ਾਰ ਸਾਲ ਪਹਿਲਾਂ ਕੋਰੋਨਾਵਾਇਰਸ ਕਾਰਨ ਹੋਈ ਤਬਾਹੀ ਬਾਰੇ ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ, ਯੂਨੀਵਰਸਿਟੀ ਆਫ ਐਡੀਲੈਡ, ਯੂਨੀਵਰਸਿਟੀ ਆਫ ਕੈਲੀਫੋਰਨੀਆ ਸਾਨ ਫਰਾਂਸਿਸਕੋ ਤੇ ਯੂਨੀਵਰਸਿਟੀ ਆਫ ਐਰੀਜ਼ੋਨਾ ਨੇ ਅਧਿਐਨ ਕੀਤਾ ਹੈ। ਇਹ ਅਧਿਐਨ ਕਰੰਟ ਬਾਇਓਲਾਜੀ ਨਾਂ ਦੇ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ। ਵਿਗਿਆਨੀ ਦਲ ਨੇ 2,500 ਤੋਂ ਵੱਧ ਮਨੁੱਖੀ ਜੀਨੋਮ ਦਾ ਅਧਿਐਨ ਕੀਤਾ। ਇਹ ਜੀਨੋਮ ਦੁਨੀਆਂ ਦੇ 26 ਭੂ ਭਾਗਾਂ ਤੋਂ ਇਕੱਠੇ ਕੀਤੇ ਗਏ ਸਨ। ਇਨ੍ਹਾਂ ਸਾਰਿਆਂ ’ਤੇ ਕੋਰੋਨਾਵਾਇਰਸ ਨਾਲ ਫੈਲੀ ਬਿਮਾਰੀ ਦਾ ਅਧਿਐਨ ਕੀਤਾ ਗਿਆ।

Share