ਕੋਰੋਨਾਵਾਇਰਸ ਨਾਲ ਨਜਿੱਠਣ ਲਈ ਅਮਰੀਕਾ ਪੂਰੀ ਤਰ੍ਹਾਂ ਤਿਆਰ : ਟਰੰਪ

726

ਬੀਜਿੰਗ, 10 ਮਾਰਚ (ਪੰਜਾਬ ਮੇਲ)- ਚੀਨ ‘ਚ ਮਹਾਮਾਰੀ ਬਣੇ ਕੋਰੋਨਾਵਾਇਰਸ (ਕੋਵਿਡ-19) ਨੇ ਅਮਰੀਕਾ ‘ਚ ਵੀ ਦਸਤਕ ਦੇ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੀਆਂ ਖਬਰਾਂ ‘ਤੇ ਕਿਹਾ ਹੈ ਕਿ ਅਮਰੀਕੀ ਪ੍ਰਸ਼ਾਸਨ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪਹਿਲਾਂ ਹੀ ਤਿਆਰ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾਵਾਇਰਸ ਮਹੱਤਵਪੂਰਨ ਮੀਟਿੰਗ ਵ੍ਹਾਈਟ ਹਾਊਸ ‘ਚ ਕੀਤੀ ਜਾ ਚੁੱਕੀ ਹੈ। ਕੁਝ ਇਲਾਕਿਆਂ ‘ਚ ਬਾਰਡਰ ਨੂੰ ਸੀਲ ਕਰ ਦਿੱਤਾ ਗਿਆ ਹੈ। ਡੋਨਾਲਡ ਟਰੰਪ ਨੇ ਕਿਹਾ ਕਿ ਸਾਡੀ ਮੈਡੀਕਲ ਟੀਮ ਬਿਹਤਰ ਕੰਮ ਕਰ ਰਹੀ ਹੈ। ਮੀਡੀਆ ‘ਚ ਫੇਕ ਖਬਰਾਂ ਸਾਨੂੰ ਬਦਨਾਮ ਕਰਨ ਲਈ ਚਲਾਈਆਂ ਜਾ ਰਹੀਆਂ ਹਨ। ਜਿਸ ਤੋਂ ਮੇਰਾ ਮਨ ਬਹੁਤ ਦੁਖੀ ਹੁੰਦਾ ਹੈ।
ਦਰਅਸਲ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਐਲਾਨਿਆ ਹੈ ਕਿ ਕੈਲੀਫੋਰਨੀਆ ਪੋਰਟ ‘ਤੇ ਖੜ੍ਹੇ ਗ੍ਰੈਂਡ ਪ੍ਰਿੰਸਿਜ਼ ਕਰੂਜ਼ ਸ਼ਿਪ ਦੇ 21 ਲੋਕਾਂ ‘ਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਵੀ ਪਾਜ਼ੀਟਿਵ ਹੈ। ਅਮਰੀਕਾ ‘ਚ ਹੁਣ ਤੱਕ ਵਾਇਰਸ ਕਾਰਨ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ 400 ਲੋਕ ਸ਼ੱਕੀ ਹਨ। ਨਿਊਜ਼ ਏਜੰਸੀ ਸਿਨਹੁਆ ਨੇ ਇਕ ਪ੍ਰੈਸ ਕਾਨਫਰੰਸ ‘ਚ ਪੇਂਸ ਦੇ ਬਿਆਨ ਦੇ ਹਵਾਲੇ ਤੋਂ ਕਿਹਾ ਕਿ ਗ੍ਰੈਂਡ ਪ੍ਰਿੰਸੇਸ ਵਿਚ ਸਵਾਰ ਕੁੱਲ 46 ਲੋਕਾਂ ਵਿਚੋਂ 24 ਦਾ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਆਇਆ, ਉਥੇ ਹੀ ਇਕ ਨੂੰ ਲੈ ਕੇ ਸਥਿਤੀ ਸਾਫ ਨਹੀਂ ਹੈ।
ਜਿਨ੍ਹਾਂ 21 ਲੋਕਾਂ ਦਾ ਟੈਸਟ ਪਾਜ਼ੀਟਿਵ ਆਇਆ ਹੈ, ਉਨ੍ਹਾਂ ਵਿਚੋਂ 19 ਚਾਲਕ ਦਸਤੇ ਦੇ ਮੈਂਬਰ ਹਨ ਅਤੇ 2 ਯਾਤਰੀ ਹਨ। ਸੰਭਾਵਿਤ ਤੌਰ ‘ਤੇ ਕਰੂਜ਼ ਜਹਾਜ਼ ਕੈਲੀਫੋਰਨੀਆ ‘ਚ ਵਾਇਰਸ ਫੈਲਣ ਦਰਮਿਆਨ ਹੋਈ ਪਹਿਲੀ ਮੌਤ ਨਾਲ ਜੁੜਿਆ ਸੀ।