ਕੋਰੋਨਾਵਾਇਰਸ ਨਾਲ ਨਜਿੱਠਣ ਲਈ ਅਮਰੀਕਨ ਸਿੱਖਾਂ ਵਲੋਂ ਵਿਚਾਰ ਚਰਚਾ ਹੋਈ

745
Share

ਮਿਲਪੀਟਸ, 25 ਮਾਰਚ (ਪੰਜਾਬ ਮੇਲ)- ਪੂਰੀ ਦੁਨੀਆਂ ਅੱਜ ਕੋਰੋਨਾਵਾਇਰਸ ਤੋਂ ਪੀੜਿਤ ਹੈ ਤੇ ਪੂਰੇ ਸੰਸਾਰ ਵਿਚ ਮਾਨਵਤਾ ਦੀ ਮਦਦ ਲਈ ਬਹੁਤ ਸਾਰੀਆਂ ਜਥੇਵੰਦੀਆਂ ਅਤੇ ਵੱਡੇ ਉਦਯੋਗਿਕ ਘਰਾਣੇ ਵੀ ਅੱਗੇ ਆ ਰਹੇ ਹਨ। ਇਸੇ ਹੀ ਸੰਬੰਧ ਵਿਚ ਅਮਰੀਕਨ ਸਿੱਖਾਂ ਦੀ ਧਾਰਮਿਕ ਜਥੇਬੰਦੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੂਰੇ ਅਮਰੀਕੀ ਗੁਰੂਘਰਾਂ ਦੇ ਪ੍ਰਬੰਧਕਾਂ ਦੀ ਮੀਟਿੰਗ ਹੋਈ, ਜਿਸ ਵਿਚ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ, ਡਾ. ਪ੍ਰਿਤਪਾਲ ਸਿੰਘ ਅਤੇ ਹੋਰ ਸਮੂਹ ਅਹੁਦੇਦਾਰ ਸਾਹਿਬਾਨਾਂ ਨੇ ਭਾਗ ਲਿਆ ਅਤੇ ਪੂਰੇ ਅਮਰੀਕਾ ਵਿਚ ਫੈਲ ਰਹੀ ਇਸ ਬਿਮਾਰੀ ਵਿਚ ਸਿੱਖ ਕਿਸ ਤਰ੍ਹਾਂ ਆਪਣਾ ਫਰਜ਼ ਪੂਰਾ ਕਰ ਸਕਦੇ ਹਨ, ਇਸ ਉੱਤੇ ਵੀ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਪੂਰੇ ਅਭਿਆਨ ਨੂੰ ਸਫਲ ਬਣਾਉਣ ਬਾਰੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਜੀ ਨੇ ਚਾਨਣਾ ਪਾਉਂਦੀਆਂ ਕਿਹਾ ਕਿ ਨਿਊਯਾਰਕ ਵਿਖੇ ਇਹ ਬਿਮਾਰੀ ਬਹੁਤ ਹੀ ਭਿਆਨਕ ਰੂਪ ਲੈ ਚੁੱਕੀ ਹੈ ਤੇ ਉਥੇ ਅਸੀਂ ਹਰ ਰੋਜ਼ 30000 ਲੋਕਾਂ ਲਈ ਲੰਗਰ ਤਿਆਰ ਕਰ ਰਹੇ ਹਾਂ ਤੇ ਇਸ ਨੂੰ ਤਿਆਰ ਕਰਨ ਲਈ ਅਸੀਂ ਸਟੇਟ, ਫ਼ੈਡਰਲ ਅਤੇ ਸਿਟੀ ਦੀਆਂ ਹਿਦਾਇਤਾਂ ਦਾ ਪੂਰਾ-ਪੂਰਾ ਪਾਲਣ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਵਿਚ ਜਿੱਥੇ ਵੀ ਲੰਗਰ ਜਾਂ ਹੋਰ ਵਸਤੂਆਂ ਦੀ ਲੋੜ ਮਹਿਸੂਸ ਹੋਈ, ਉਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੀ ਤਰ੍ਹਾਂ ਆਪਣਾ ਫਰਜ਼ ਨਿਭਾਏਗੀ। ਮੀਟਿੰਗ ਵਿਚ ਅਲੱਗ-ਅਲੱਗ ਗੁਰੂ ਘਰਾਂ ਦੇ ਪ੍ਰਬੰਧਕ ਸਾਹਿਬਾਨਾਂ ਗੁਰਦੁਆਰਾ ਸਾਹਿਬ ਫਰੀਮਾਂਟ ਜਸਵਿੰਦਰ ਸਿੰਘ ਜੰਡੀ, ਗੁਰਦੁਆਰਾ ਸਾਹਿਬ ਸੈਨਹੋਜ਼ੇ ਕੁਲਦੀਪ ਸਿੰਘ ਸ਼ੇਰਗਿੱਲ, ਗੁਰਦੁਆਰਾ ਸਾਹਿਬ ਸਿਲੀਕਨ ਵੈਲੀ ਸੈਂਟਾ ਕਲਾਰਾ ਹਰਪ੍ਰੀਤ ਸਿੰਘ ਕੋਹਲੀ, ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਬੇ ਏਰੀਆ ਜਸਵੰਤ ਸਿੰਘ ਹੋਠੀ, ਗੁਰਦੁਆਰਾ ਸਾਹਿਬ ਸਾਊਥ ਸਾਨ ਫਰਾਂਸਿਸਕੋ ਦਲਜੀਤ ਸਿੰਘ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਟਰੇਸੀ ਸੁਰਿੰਦਰ ਸਿੰਘ ਅਟਵਾਲ, ਗੁਰਦੁਆਰਾ ਸਾਹਿਬ ਐਲਸਬਰਾਂਟੇ ਹਰਪ੍ਰੀਤ ਸਿੰਘ ਸੰਧੂ, ਗੁਰਦੁਆਰਾ ਸਾਹਿਬ ਪਰਮੇਸ਼ਰ ਦਵਾਰ ਮੰਡੇਰਾ ਸੁਰਿੰਦਰ ਪਾਲ ਸਿੰਘ ਨਿੱਜਰ, ਗੁਰਦੁਆਰਾ ਸਾਹਿਬ ਸਟਾਕਟਨ ਗੁਲਭਿੰਦਰ ਸਿੰਘ ਭਿੰਦਾ, ਰੇਸ਼ਮ ਸਿੰਘ ਪ੍ਰਧਾਨ ਅਕਾਲੀ ਦਲ ਅੰਮ੍ਰਿਤਸਰ ਵੈਸਟ ਕੋਸਟ, ਗੁਰਦੇਵ ਸਿੰਘ ਮਿਸ਼ੀਗਨ, ਸੰਪੂਰਨ ਸਿੰਘ ਹਿਊਸਟਨ, ਨਰਿੰਦਰ ਸਿੰਘ ਵਰਜੀਨੀਆ, ਪਰਮਜੀਤ ਸਿੰਘ ਸਿਆਟਲ ਮੈਂਬਰ ਏ.ਜੀ.ਪੀ.ਸੀ., ਸੁਰਿੰਦਰ ਸਿੰਘ ਡੈਲਸ ਟੈਕਸਸ, ਹਿੰਮਤ ਸਿੰਘ ਕੋਆਰਡੀਨੇਟਰ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਡਾਕਟਰ ਪ੍ਰਿਤਪਾਲ ਸਿੰਘ ਕੋਆਰਡੀਨੇਟਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਵਿੰਦਰ ਸਿੰਘ ਗਿੱਲ ਯੂਨਾਇਟਡ ਸਿੱਖ ਵਲੋਂ ਭਾਗ ਲਿਆ ਗਿਆ।


Share