ਕੋਰੋਨਾਵਾਇਰਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ ਤੋਂ ਚਿੰਤਤ ਜਰਮਨੀ ਦੇ ਵਿੱਤ ਮੰਤਰੀ ਵੱਲੋਂ ਖੁਦਕੁਸ਼ੀ

737

ਬਰਲੀਨ, 30 ਮਾਰਚ (ਪੰਜਾਬ ਮੇਲ)-ਜਰਮਨੀ ਦੇ ਹੈਸੇ ਸੂਬੇ ਦੇ ਵਿੱਤ ਮੰਤਰੀ ਥਾਮਸ ਸ਼ਾਫਰ ਨੇ ਕੋਰੋਨਾਵਾਇਰਸ ਨਾਲ ਦੇਸ਼ ਦੀ ਅਰਥਵਿਵਸਥਾ ਨੂੰ ਹੋ ਰਹੇ ਨੁਕਸਾਨ ਤੋਂ ਚਿੰਤਿਤ ਹੋ ਕੇ ਖੁਦਕੁਸ਼ੀ ਕਰ ਲਈ। ਉਹ ਇਸ ਗੱਲ ਤੋਂ ਅੰਦਰ ਹੀ ਅੰਦਰ ਘੁਟ ਰਹੇ ਸਨ ਕਿ ਕੋਰੋਨਾਵਾਇਰਸ ਕਾਰਣ ਦੇਸ਼ ਦੀ ਅਰਥਵਿਵਸਥਾ ਨੂੰ ਜਿਹੜਾ ਨੁਕਸਾਨ ਹੋ ਰਿਹਾ ਹੈ, ਉਸ ਨਾਲ ਕਿਵੇਂ ਨਜਿੱਠਿਆ ਜਾਵੇਗਾ। ਸੂਬੇ ਦੇ ਪ੍ਰੀਮੀਮਰ ਵੋਲਕਰ ਨੇ ਐਤਵਾਰ ਨੂੰ ਉਨ੍ਹਾਂ ਦੀ ਮੌਤ ਦੀ ਸੂਚਨਾ ਦਿੱਤੀ।
ਸ਼ਾਫਰ ਨੂੰ ਸ਼ਨੀਵਾਰ ਰੇਲਵੇ ਟਰੈਕ ਨੇੜੇ ਮ੍ਰਿਤਕ ਪਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ ਹੈ। ਪ੍ਰੀਮੀਮਰ ਵੋਲਕਰ ਆਪਣੇ ਕੈਬਨਿਟ ਸਹਿਯੋਗੀ ਦੀ ਮੌਤ ਨਾਲ ਬੇਹੱਦ ਦੁਖੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਬੇਹੱਦ ਹੈਰਾਨ ਹਾਂ, ਸਾਨੂੰ ਯਕੀਨ ਨਹੀਂ ਹੋ ਰਿਹਾ ਹੈ ਅਤੇ ਅਸੀਂ ਬੇਹੱਦ ਦੁਖੀ ਹਾਂ।
ਯੂਰਪੀਅਨ ਸ੍ਰੈਂਟਰਲ ਬੈਂਕ ਵੀ ਫ੍ਰੈਂਕਫਰਟ ‘ਚ ਮੌਜੂਦ ਹੈ। ਪ੍ਰੀਮੀਅਰ ਵੋਲਕਰ ਜਦ ਇਹ ਸੰਦੇਸ਼ ਜਾਰੀ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ‘ਤੇ ਦੁਖ ਸਾਫ ਝਲਕ ਰਿਹਾ ਸੀ। ਸ਼ਾਫਰ ਵੋਲਕਰ ਦੇ 10 ਸਾਲ ਤੋਂ ਵਿੱਤੀ ਸਹਿਯੋਗੀ ਸਨ। ਉਹ ਕੋਰੋਨਾਵਾਇਰਸ ਕਾਰਣ ਅਰਥਵਿਵਸਖਾ ਨੂੰ ਹੋਏ ਨੁਕਸਾਨ ਨਾਲ ਲੜਨ ਲਈ ਦਿਨ ਰਾਤ ਕੰਮ ਕਰ ਰਹੇ ਸਨ ਅਤੇ ਕੰਪਨੀਆਂ ਅਤੇ ਕਰਮਚਾਰੀਆਂ ਦੀ ਮਦਦ ਕਰ ਰਹੇ ਸਨ।
ਵੋਲਕਰ ਨੇ ਕਿਹਾ ਕਿ ਸਾਨੂੰ ਅੱਜ ਇਹ ਮੰਨਣਾ ਪਵੇਗਾ ਕਿ ਉਹ ਬੇਹਦ ਦੁਖੀ ਸਨ। ਇਹ ਯਕੀਨਨ ਰੂਪ ਨਾਲ ਬੇਹਦ ਮੁਸ਼ਕਲ ਸਮਾਂ ਹੈ ਜਦ ਸਾਨੂੰ ਉਨ੍ਹਾਂ ਦੀ ਜ਼ਰੂਰਤ ਸੀ। ਮੰਨਿਆ ਜਾ ਰਿਹਾ ਸੀ ਕਿ ਉਹ ਵੋਲਕਰ ਤੋਂ ਬਾਅਦ ਸ਼ਾਫਰ ਹੀ ਅਗਲੇ ਪ੍ਰੀਮੀਅਰ ਹੁੰਦੇ। ਵੋਲਕਰ ਦੀ ਤਰ੍ਹਾਂ ਸ਼ਾਫਰ ਵੀ ਚਾਂਸਲਰ ਐਂਗਲਾ ਮਾਰਕੇਲ ਦੀ ਸੈਂਟਰ ਰਾਈਟ ਸੀ.ਡੀ.ਯੂ. ਪਾਰਟੀ ਦੇ ਮੈਂਬਰ ਸਨ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਅਤੇ ਇਲਾਵਾ ਦੋ ਬੱਚੇ ਹਨ।