ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਵਿੱਤੀ ਸੰਕਟ ‘ਚ ਫਸਿਆ ਪਾਕਿਸਤਾਨ

749
Share

ਇਸਲਾਮਾਬਾਦ, 11 ਜੁਲਾਈ (ਪੰਜਾਬ ਮੇਲ)- ਪਾਕਿਸਤਾਨ ‘ਚ ਕੋਰੋਨਾਵਾਇਰਸ ਦੇ ਮਾਮਲਿਆਂ ‘ਚ ਵਾਧਾ ਦਰਮਿਆਨ ਦੇਸ਼ ਡੂੰਘੇ ਵਿੱਤੀ ਸੰਕਟ ‘ਚ ਫੱਸ ਗਿਆ ਹੈ। ਏਸ਼ੀਆ ਟਾਈਮਜ਼ ਮੁਤਾਬਕ ਰਾਸ਼ਟਰੀ ਰਾਜਕੋਸ਼ੀ (ਫਿਸਕਲ) ਘਾਟਾ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 7 ਫਿਸਦੀ ਤੋਂ ਜ਼ਿਆਦਾ ਹੋ ਗਿਆ ਹੈ ਅਤੇ ਇਹ 9-10 ਫੀਸਦੀ ਤੋਂ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਕੋਵਿਡ-19 ਕਾਰਣ ਸੂਬੇ ਦਾ ਮਾਲੀਆ ਡਿੱਗਦਾ ਹੀ ਜਾ ਰਿਹਾ ਹੈ।
ਕੋਰੋਨਾ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਸਰਕਾਰ ਨੇ 22 ਬਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਲਿਆ ਹੈ ਜੋ ਕਿ ਪਿਛਲੇ 2 ਸਾਲਾਂ ‘ਚ ਦੇਸ਼ ਦੇ ਕੌਮਾਂਤੀਰ ਕਰਜ਼ੇ ਦੇ ਬੋਝ ਦਾ 35 ਫੀਸਦੀ ਹੈ। ਇਸ ਵਿਚ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਅਤੇ ਕਤਰ ਤੋਂ 5.5 ਬਿਲੀਅਨ ਅਮਰੀਕੀ ਡਾਲਰ, ਚੀਨ ਤੋਂ 6.7 ਬਿਲੀਅਨ ਅਮਰੀਕੀ ਡਾਲਰ ਅਤੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਅਤੇ ਏਸ਼ੀਆਈ ਵਿਕਾਸ ਬੈਂਕ (ਏ.ਡੀ.ਬੀ.) ਤੋਂ 4.8 ਬਿਲੀਅਨ ਅਮਰੀਕੀ ਡਾਲਰ ਕਰਜ਼ਾ ਸ਼ਾਮਲ ਹੈ।
ਇਸ ਦਰਮਿਆਨ, ਸਰਕਾਰ ਨੇ ਹਾਲ ਹੀ ਵਿਚ ਕੋਵਿਡ-19 ਦੇ ਕਹਿਰ ਕਾਰਣ ਲੱਗੇ ਆਰਥਿਕ ਝਟਕੇ ਨੂੰ ਘੱਟ ਕਰਨ ਲਈ ਤੇਜ਼ ਵਿੱਤ ਪੋਸ਼ਣ ਸਾਧਨ ਦੇ ਤਹਿਤ 1.39 ਬਿਲੀਅਨ ਅਮਰੀਕੀ ਡਾਲਰ ਪ੍ਰਾਪਤ ਕੀਤੇ ਹਨ। ਹਾਲਾਂਕਿ, ਇਹ ਮਦਦ ਦੇਸ਼ ਦੇ ਨੋਟ ਪਸਾਰੇ ਨੂੰ ਬਚਾਉਣ ਲਈ ਕਾਫੀ ਨਹੀਂ ਹੋਵੇਗੀ, ਜੋ ਵਿਸ਼ਵ ਬੈੱਕ ਮੁਤਾਬਕ ਜੁਲਾਈ ਤੋਂ ਮਾਰਚ 2020 ਤੱਕ 11.8 ਫੀਸਦੀ ਸੀ। ਮਾਰਚ ਅਖੀਰ ਤੱਕ ਇਮਰਾਨ ਖਾਨ ਦੇ 2 ਸਾਲ ਦੇ ਰਾਜ ਦੌਰਾਨ ਪਾਕਿਸਤਾਨ ਦਾ ਘਰੇਲੂ ਕਰਜ਼ਾ 35 ਫੀਸਦੀ ਵਧਕੇ 22.5 ਟ੍ਰਿਲੀਅਨ ਰੁਪਏ ਹੋ ਗਿਆ ਹੈ।
ਕਰਾਚੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਆਗਾ ਸ਼ਹਾਬ ਅਹਿਮਦ ਖਾਨ ਦੀ ਮੰਨੀਏ ਤਾਂ ਸਰਕਾਰ ਨੇ ਵੱਧਦੇ ਘਾਟੇ ਤੋਂ ਬਚਣ ਲਈ ਆਪਣੇ ਨਵੇਂ ਬਜਟ ‘ਚ ਸਬਸਿਡੀ ਘਟਾ ਦਿੱਤੀ ਹੈ। ਪੈਟਰੋਲੀਅਮ ਮਾਲੀਆ, ਕੈਪਡ ਤਨਖਾਹ ਅਤੇ ਪੈਨਸ਼ਨ ‘ਚ ਵਾਧਾ ਅਤੇ ਸੂਬੇ ਦੇ ਮਾਲੀਏ ‘ਚ ਵੀ ਕਮੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਕੁਝ ਲੋੜੀਂਦੇ ਉਪਾਅ ਨਹੀਂ ਕੀਤੇ ਤਾਂ ਅਗਲੇ ਵਿੱਤੀ ਸਾਲ ‘ਚ ਦੇਸ਼ ‘ਚ ਮੌਦ੍ਰਿਕ ਸੰਕਟ ਹੋਰ ਡੂੰਘਾ ਹੋ ਸਕਦਾ ਹੈ।


Share