ਕੋਰੋਨਾਵਾਇਰਸ ਦੇ ਵਧਦੇ ਕੇਸਾਂ ਕਾਰਨ ਹਰਿਆਣਾ ‘ਚ ਵੀ ਸ਼ਨਿੱਚਰਵਾਰ ਤੇ ਐਤਵਾਰ ਬੰਦ ਰਹਿਣਗੇ ਦਫ਼ਤਰ ਤੇ ਦੁਕਾਨਾਂ

437
Share

ਚੰਡੀਗੜ੍ਹ, 21 ਅਗਸਤ (ਪੰਜਾਬ ਮੇਲ)- ਹਰਿਆਣਾ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਹਫ਼ਤੇ ਵਿੱਚ ਦੋ ਦਿਨ ਸ਼ਨਿੱਚਰਵਾਰ ਤੇ ਐਤਵਾਰ ਨੂੰ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੇ ਦਫ਼ਤਰ ਤੇ ਦੁਕਾਨਾਂ ਬੰਦ ਰਹਿਣਗੀਆਂ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਨੇ ਅੱਜ ਇਕ ਟਵੀਟ ਵਿੱਚ ਇਹ ਦਾਅਵਾ ਕੀਤਾ। ਸ੍ਰੀ ਵਿੱਜ ਨੇ ਕਿਹਾ ਕਿ ਇਹ ਫੈਸਲਾ ਕਰੋਨਾ ਕੇਸਾਂ ਦੀ ਗਿਣਤੀ ਵਿੱਚ ਅਚਾਨਕ ਹੋਏ ਵਾਧੇ ਕਰਕੇ ਲਿਆ ਗਿਆ ਹੈ। ਹਰਿਆਣਾ ਵਿੱਚ ਕਰੋਨਾਵਾਇਰਸ ਕੇਸਾਂ ਦੀ ਗਿਣਤੀ 51 ਹਜ਼ਾਰ ਨੂੰ ਟੱਪ ਚੁੱਕੀ ਹੈ। ਸੂਬੇ ਵਿੱਚ ਵੀਰਵਾਰ ਨੂੰ ਇਕੋ ਦਿਨ ਵਿੱਚ ਰਿਕਾਰਡ 996 ਪਾਜ਼ੇਟਿਵ ਕੇਸ ਸਾਹਮਣੇ ਆ?ੇ ਸਨ। ਕਰੋਨਾ ਕਰਕੇ ਸੁਬੇ ਵਿੱਚ ਹੁਣ ਤਕ 600 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।


Share