ਨਿਊਯਾਰਕ , 12 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ‘ਤੇ ਉਪਲੱਬਧ ਜਨਤਕ ਡਾਟਾ ਦੀ ਸਮੀਖਿਆ ਕਰਦੇ ਹੋਏ ਖੋਜਕਾਰ ਇਸ ਨਤੀਜੇ ‘ਤੇ ਪਹੁੰਚੇ ਹਨ ਕਿ ਇਸ ਵਾਇਰਸ ਦੇ ਲੱਛਣ ਪੰਜ ਦਿਨਾਂ ਵਿਚ ਦਿਖ ਸਕਦੇ ਹਨ। ਖੋਜਕਾਰ ਇਨਫੈਕਸ਼ਨ ਹੋਣ ਨਾਲ ਉਸ ਦੇ ਲੱਛਣ ਦਿਖਣ ਤੱਕ ਦੇ ਵਿਚਾਲੇ ਦੀ ਮਿਆਦ ਦੇ ਮੁਹੱਈਆ ਡਾਟਾ ਦੀ ਸਮੀਖਿਆ ਕਰਕੇ ਇਸ ਨਤੀਜੇ ‘ਤੇ ਪਹੁੰਚੇ।
‘ਐਨਲਸ ਆਫ ਇੰਟਰਨੈਸ਼ਨਲ ਮੈਡੀਸਿਨ’ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਦੁਨੀਆ ਭਰ ਵਿਚ ਕਈ ਥਾਵਾਂ ‘ਤੇ ਲੱਛਣਾਂ ਦੀ ਸ਼ੁਰੂਆਤ ਤੋਂ 14 ਦਿਨ ਤੱਕ ਵੱਖਰੇ ਰੱਖ ਜਾਣ ਦਾ ਔਸਤ ਸਮਾਂ ਸਹੀ ਹੈ। ਅਧਿਐਨ ਵਿਚ ਕਿਹਾ ਕਿ 7.5 ਫੀਸਦੀ ਲੋਕਾਂ ਵਿਚ ਕੋਰੋਨਾਵਾਇਰਸ-ਸਾਰਸ-ਕੋਵਿਡ-2 ਜਿਹੇ ਲੱਛਣ ਤਕਰੀਬਨ 11 ਦਿਨ ਵਿਚ ਦਿਖ ਸਕਦੇ ਹਨ। ਉਹਨਾਂ ਨੂੰ ਪਤਾ ਲੱਗਿਆ ਕਿ ਵੱਖਰੇ ਰੱਖੇ ਗਏ 10 ਹਜ਼ਾਰ ਲੋਕਾਂ ਵਿਚੋਂ 101 ਲੋਕਾਂ ਵਿਚ ਉਹਨਾਂ ਨੂੰ ਛੱਡੇ ਜਾਂਦੇ ਦੌਰਾਨ ਲੱਛਣ ਦਿਖੇ। ਅਧਿਐਨ ਵਿਚ ਵਿਗਿਆਨੀਆਂ ਨੇ 24 ਫਰਵਰੀ ਤੋਂ ਪਹਿਲਾਂ ਚੀਨ ਤੇ ਹੋਰ ਦੇਸ਼ਾਂ ਦੇ ਸਾਹਮਣੇ ਆਏ 181 ਮਾਮਲਿਆਂ ਦੀ ਸਮੀਖਿਆ ਕੀਤੀ। ਉਹਨਾਂ ਨੇ ਕਿਹਾ ਕਿ ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਨੇ ਚੀਨ ਦੇ ਵੁਹਾਨ ਸ਼ਹਿਰ ਦੀ ਯਾਤਰਾ ਕੀਤੀ ਸੀ, ਜਿਥੋਂ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ।
ਜਾਨਸ ਹਾਪਕਿਨਸ ਯੂਨੀਵਰਸਿਟੀ ਦੇ ਸੀਨੀਅਰ ਲੇਖਕ ਨੇ ਕਿਹਾ ਕਿ ਜਨਤਕ ਰੂਪ ਨਾਲ ਮੁਹੱਈਆ ਡਾਟਾ ਦੀ ਸਮੀਖਿਆ ਦੇ ਆਧਾਰ ‘ਤੇ ਸਰਗਰਮ ਨਿਗਰਾਨੀ ਦੇ ਲਈ ਵੱਖਰੇ ਰੱਖੇ ਜਾਣ ਦਾ ਸੁਝਾਅ ਵਿਚ 14 ਦਿਨ ਦਾ ਸਮਾਂ ਸਹੀ ਹੈ ਹਾਲਾਂਕਿ ਇਸ ਮਿਆਦ ਵਿਚ ਵੀ ਕੁਝ ਮਾਮਲੇ ਛੁੱਟ ਸਕਦੇ ਹਨ। ਨਾਲ ਹੀ ਉਹ ਤਕਰੀਬਨ ਪੰਜ ਦਿਨ ਦੇ ਇਕ ਨਵੇਂ ਔਸਤ ਸਮੇਂ ਦੇ ਨਾਲ ਸਾਹਮਣੇ ਆਏ, ਜੋ ਕਿ ਵਾਇਰਸ ਦੇ ਸ਼ੁਰੂਆਤੀ ਅਧਿਐਨਾਂ ਦੇ ਅਨੁਮਾਨ ਦੇ ਸਮਾਨ ਹੈ। ਜ਼ਿਕਰਯੋਗ ਹੈ ਕਿ ਦਸੰਬਰ 2019 ਵਿਚ ਚੀਨ ਦੇ ਵੁਹਾਨ ਸ਼ਹਿਰ ਤੋਂ ਨਿਕਲੇ ਇਸ ਵਾਇਰਸ ਕਾਰਨ ਦੁਨੀਆਭਰ ਵਿਚ 1 ਲੱਖ 20 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਹੁਣ ਤੱਕ 4300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।