ਕੋਰੋਨਾਵਾਇਰਸ ਦੇ ਮੱਦੇਨਜ਼ਰ ਸੀਮਤ ਗਿਣਤੀ ਲੋਕਾਂ ਨੂੰ ਹੋਵੇਗੀ ਹਜ ਯਾਤਰਾ ਦੀ ਇਜਾਜ਼ਤ

846
Share

-ਹਜ ਲਈ ਇਸ ਸਾਲ ਦੂਜੇ ਦੇਸ਼ਾਂ ਤੋਂ ਨਹੀਂ ਆ ਸਕਣਗੇ ਲੋਕ
ਰਿਆਦ, 23 ਜੂਨ (ਪੰਜਾਬ ਮੇਲ) ਸਾਊਦੀ ਅਰਬ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਸਾਲ ਸੀਮਤ ਗਿਣਤੀ ਵਿਚ ਲੋਕਾਂ ਨੂੰ ਹਜ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਸ ਸਾਲ ਹੋਰ ਦੇਸ਼ਾਂ ਤੋਂ ਲੋਕ ਹਜ ਯਾਤਰਾ ਕਰਨ ਨਹੀਂ ਆ ਸਕਣਗੇ।
ਸਾਊਦੀ ਪ੍ਰੈੱਸ ਏਜੰਸੀ ਨੇ ਸੋਮਵਾਰ ਨੂੰ ਇਸ ਦੀ ਰਿਪੋਰਟ ਪੇਸ਼ ਕੀਤੀ। ਹਜ ਅਤੇ ਉਮਰਾ ਮੰਤਰਾਲੇ ਮੁਤਾਬਕ ਇਹ ਫੈਸਲਾ ਜ਼ਿਆਦਾਤਰ ਦੇਸ਼ਾਂ ‘ਚ ਵਾਇਰਸ ਦੀ ਵਧਦੀ ਗਿਣਤੀ ਤੇ ਭੀੜ ਇਕੱਠੀ ਹੋਣ ਦੇ ਖਤਰੇ ਨੂੰ ਦੇਖਦਿਆਂ ਲਿਆ ਗਿਆ ਹੈ।  ਕੋਰੋਨਾ ਕਾਰਨ ਸਿਰਫ ਸਾਊਦੀ ਅਰਬ ‘ਚ ਰਹਿਣ ਵਾਲੇ ਲੋਕ ਹੀ ਹਜ ਕਰ ਸਕਣਗੇ, ਹਾਲਾਂਕਿ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਕੁ ਲੋਕਾਂ ਨੂੰ ਆਉਣ ਦੀ ਇਜਾਜ਼ਤ ਮਿਲੇਗੀ। ਤੁਹਾਨੂੰ ਦੱਸ ਦਈਏ ਕਿ 90 ਸਾਲਾਂ ਵਿਚ ਕਦੇ ਵੀ ਹਜ ਯਾਤਰਾ ਰੱਦ ਨਹੀਂ ਕੀਤੀ ਗਈ। ਇਕ ਅੰਦਾਜ਼ੇ ਮੁਤਾਬਕ 2 ਮਿਲੀਅਨ ਲੋਕ ਹਜ ਕਰਨ ਲਈ ਆਉਂਦੇ ਹਨ।

ਭਾਰਤੀ ਨਾਗਰਿਕਾਂ ਨਹੀਂ ਜਾ ਸਕਣਗੇ ਹਜ ਲਈ
ਨਵੀਂ ਦਿੱਲੀ : ਕੇਂਦਰੀ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਹੈ ਕਿ ਕਰੋਨਾ ਸੰਕਟ ਕਾਰਨ ਇਸ ਵਾਰ ਭਾਰਤੀ ਨਾਗਰਿਕਾਂ ਨੂੰ ਹਜ ‘ਤੇ ਨਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਜਨਾਬ ਨਕਵੀ ਨੇ ਪੱਤਰਕਾਰਾਂ ਨੂੰ ਦੱਸਿਆ, ‘ਸਾਊਦੀ ਅਰਬ ਦੀ ਸਰਕਾਰ ‘ਚ ਹਜ ਮੰਤਰੀ ਦਾ ਫੋਨ ਆਇਆ। ਉਨ੍ਹਾਂ ਨੇ ਸਾਰੇ ਵਿਸ਼ਵ ‘ਚ ਕਰੋਨਾ ਮਹਾਮਾਰੀ ਬਾਰੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਹੈ ਕਿ ਹਜ ਯਾਤਰੀਆਂ ਨੂੰ ਇਸ ਵਾਰ ਹਜ 2020 ਲਈ ਭਾਰਤ ਤੋਂ ਨਹੀਂ ਭੇਜਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਸਾਊਦੀ ਸਰਕਾਰ ਦੇ ਫੈਸਲੇ ਦਾ ਸਨਮਾਨ ਕਰਦਾ ਹੈ ਤੇ ਇਸ ਵਾਰ ਭਾਰਤੀ ਹਜ ਯਾਤਰੀ ਨਹੀਂ ਭੇਜੇ ਜਾਣਗੇ। ਸਾਰੇ ਚੁਣੇ 230000 ਲੋਕਾਂ ਨੂੰ ਪੈਸੇ ਵਾਪਸ ਕਰ ਦਿੱਤੇ ਜਾਣਗੇ।


Share