ਕੋਰੋਨਾਵਾਇਰਸ ਦੇ ਮੱਦੇਨਜ਼ਰ ਅਮਰੀਕਾ ‘ਚ ਇਕ ਸਾਲ ਲਈ ਸਕੂਲ-ਕਾਲਜ ਬੰਦ ਕਰਨ ਦਾ ਆਦੇਸ਼

871
Share

ਵਾਸ਼ਿੰਗਟਨ, 23 ਅਪ੍ਰੈਲ (ਪੰਜਾਬ ਮੇਲ)- ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਮਹਾਮਾਰੀ ਨੇ ਤਬਾਹੀ ਮਚਾਈ ਹੋਈ ਹੈ। ਸਰਕਾਰ ਨੇ ਅਮਰੀਕਾ ਵਿਚ ਕੋਰੋਨਾਵਾਇਰਸ ਦੇ ਵੱਧਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਪੂਰੇ ਇਕ ਅਕਾਦਮਿਕ ਸੈਸ਼ਨ ਲਈ ਸਕੂਲ-ਕਾਲਜ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਫੈਸਲਾ ਵਾਸ਼ਿਗੰਟਨ ਡੀ.ਸੀ. ਸਮੇਤ ਦੇਸ਼ ਦੇ ਘੱਟੋ-ਘੱਟ 37 ਰਾਜਾਂ ਵਿਚ ਲਾਗੂ ਕੀਤਾ ਗਿਆ ਹੈ। ਗੌਰਤਲਬ ਹੈ ਕਿ ਅਮਰੀਕਾ ਨੇ ਇਨਫੈਕਸ਼ਨ ‘ਤੇ ਕਾਬੂ ਪਾਉਣ ਲਈ ਇਹ ਫੈਸਲਾ ਲਿਆ ਹੈ। ਹੁਣ ਸਵਾਲ ਇਹ ਹੈ ਕੀ ਭਾਰਤ ਵਿਚ ਵੀ ਅਜਿਹੇ ਹਾਲਾਤ ਬਣ ਸਕਦੇ ਹਨ।
ਸੀ.ਐੱਨ.ਐੱਨ. ਦੀ ਰਿਪੋਰਟ ਦੇ ਮੁਤਾਬਕ ਸੰਯੁਕਤ ਰਾਜ ਅਮਰੀਕਾ ਦੇ ਜ਼ਿਆਦਾਤਰ ਗਵਰਨਰਾਂ ਨੇ ਇਹ ਆਦੇਸ਼ ਦਿੱਤਾ ਹੈ ਕਿ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਵਿਚ ਰਾਜ ਪੱਧਰੀ ਸਕੂਲ ਬੰਦੀ ਸਹਾਇਕ ਸਿੱਧ ਹੋਵੇਗੀ। ਉੱਥੇ ਅਮਰੀਕਾ ਦੇ ਕਈ ਰਾਜ ਕਹਿ ਰਹੇ ਹਨ ਕਿ ਉਹ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਸਕੂਲ ਖੋਲ੍ਹ ਸਕਦੇ ਹਨ ਪਰ ਜਿਸ ਤਰ੍ਹਾਂ ਦੇ ਹਾਲਾਤ ਹਨ ਉਸ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਵਿਚ ਸ਼ਾਇਦ ਹੀ ਇਸ ਅਕਾਦਮਿਕ ਸੈਸ਼ਨ ਦੇ ਸਪਰਿੰਗ ਸੀਜ਼ਨ ਵਿਚ ਵਿਦਿਆਰਥੀ ਸਕੂਲ ਜਾਣਗੇ।
ਅਮਰੀਕਾ ਦੀ ਫੈਡਰਲ ਸਰਕਾਰ ਨੇ ਵੀ ਦੇਸ਼ ਨੂੰ ਵਿਭਿੰਨ ਪੜਾਆਂ ਵਿਚ ਫਿਰ ਖੋਲ੍ਹਣ ਲਈ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਹਨ ਪਰ ਸਕੂਲ-ਕਾਲਜਾਂ ਦੇ ਖੁੱਲ੍ਹਣ ‘ਤੇ ਇਹ ਪਾਬੰਦੀਆਂ ਜਾਰੀ ਰਹਿਣਗੀਆਂ। ਇੱਥੇ ਦੱਸ ਦਈਏ ਕਿ ਫਲੋਰੀਡਾ, ਟੈਕਸਾਸ ਅਤੇ ਵਾਸ਼ਿੰਗਟਨ ਦੇ ਨਾਲ-ਨਾਲ ਵਾਸ਼ਿੰਗਟਨ ਡੀ.ਸੀ. ਸਮੇਤ ਕਈ ਰਾਜਾਂ ਨੇ ਇਸ ਸੰਬੰਧੀ ਆਦੇਸ਼ ਜਾਰੀ ਕੀਤੇ ਹਨ ਕਿ ਵਿਦਿਆਰਥੀ ਘਰ ਵਿਚ ਰਹਿ ਕੇ ਹੀ ਪੜ੍ਹਾਈ ਕਰਨ। ਫਲੋਰੀਡਾ ਰਾਜ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਦਾ ਇਹ ਫੈਸਲਾ ਕਾਫੀ ਪ੍ਰਸ਼ੰਸਾਯੋਗ ਹੈ।
ਇੱਥੇ ਦੱਸ ਦਈਏ ਕਿ ਇਹ ਫੈਸਲਾ 37 ਰਾਜਾਂ ਵਿਚ ਲਾਗੂ ਹੋ ਸਕਦਾ ਹੈ। ਇਸ ਨਾਲ ਅਮਰੀਕਾ ਦੇ 3 ਕਰੋੜ ਸਕੂਲੀ ਵਿਦਿਆਰਥੀ ਪ੍ਰਭਾਵਿਤ ਹੋਣਗੇ। ਇਸ ਦੇ ਇਲਾਵਾ ਅਰੀਜ਼ੋਨਾ, ਹਾਰਵਰਡ ਅਤੇ ਬੋਸਟਨ ਯੂਨੀਵਰਸਿਟੀ ਵੀ ਬੰਦ ਰਹੇਗੀ। ਕਈ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਫੈਸਲੇ ਦੀ ਤਾਰੀਫ ਕੀਤੀ ਹੈ। ਬੋਸਟਨ ਯੂਨੀਵਰਸਿਟੀ ਨੇ ਤਾਂ ਸਪੱਸ਼ਟ ਕਿਹਾ ਹੈ ਕਿ 2020 ਵਿਚ ਵਿਦਿਆਰਥੀਆਂ ਨੂੰ ਬੁਲਾਉਣਾ ਉਹਨਾਂ ਦੀ ਸਿਹਤ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਕੈਲੀਫੋਰਨੀਆ, ਇਡਾਹੋ, ਸਾਊਥ ਡਕੋਟਾ ਅਤੇ ਟੇਨੇਸੀ ਨੇ ਕਿਹਾ ਹੈ ਕਿ ਵਿਦਿਆਰਥੀਆਂ ਨੂੰ ਰਿਮੋਟ ਸਿੱਖਿਆ ਮਾਡਲ ਜ਼ਰੀਏ ਪੜ੍ਹਾਇਆ ਜਾਵੇਗਾ। ਇਸ ਲਈ ਆਨਲਾਈਨ ਮਾਧਿਅਮਾਂ ਨਾਲ ਵੀ ਪੜ੍ਹਾਇਆ ਜਾਵੇਗਾ। ਹਾਲੇ ਵੀ ਇੱਥੇ ਆਨਲਾਈਨ ਮਾਧਿਅਮ ਨਾਲ ਹੀ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।


Share