ਕੋਰੋਨਾਵਾਇਰਸ ਦੇ ਮੱਦੇਨਜ਼ਰ ਹੁਣ ਮੋਬਾਈਲ ਐਪ ਰਾਹੀਂ ਵਿਕੇਗੀ ਸ਼ਰਾਬ

632
Share

ਨਵੀਂ ਦਿੱਲੀ, 28 ਮਈ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਮੱਦੇਨਜ਼ਰ ਦੇਸ਼ ਵਿੱਚ 31 ਮਈ ਤੱਕ ਲੌਕਡਾਊਨ ਜਾਰੀ ਹੈ। ਅਜਿਹੀ ਹਾਲਤ ਵਿੱਚ, ਬਹੁਤੀਆਂ ਦੁਕਾਨਾਂ ਆਨਲਾਈਨ ਸਾਮਾਨ ਵੇਚਣ ਵੱਲ ਵਧ ਰਹੀਆਂ ਹਨ। ਇਸ ਕੜੀ ਵਿੱਚ ਕੇਰਲਾ ਸਰਕਾਰ ਸ਼ਰਾਬ ਨੂੰ ਆਨਲਾਈਨ ਵੀ ਵੇਚੇਗੀ। ਇਸ ਲਈ, ਸਰਕਾਰ ਜਲਦੀ ਹੀ BevQ ਨਾਂ ਦਾ ਐਪ ਲਾਂਚ ਕਰੇਗੀ।

ਬੇਵਕਿਯੂ ਐਪ ਵਰਚੂਅਲ ਪ੍ਰਬੰਧਨ ਪ੍ਰਣਾਲੀ ਅਧੀਨ ਕੰਮ ਕਰਦੀ ਹੈ। ਇਸ ਐਪ ਜ਼ਰੀਏ ਗਾਹਕ ਘਰ ਤੋਂ ਸ਼ਰਾਬ ਮੰਗਵਾ ਸਕਣਗੇ। ਇਸ ਐਪ ਨੂੰ ਗੂਗਲ ਨੇ ਮਨਜ਼ੂਰੀ ਦੇ ਦਿੱਤੀ ਹੈ ਤੇ ਜਲਦੀ ਹੀ ਇਹ ਐਪ ਗੂਗਲ ਪਲੇ ਸਟੋਰ ‘ਤੇ ਉਪਲੱਬਧ ਹੋਵੇਗੀ। ਫੇਅਰਕੋਡ ਟੈਕਨੋਲੋਜੀ (Faircode Technologies) ਨਾਂ ਦੀ ਕੰਪਨੀ ਇਸ ਐਪ ਨੂੰ ਤਿਆਰ ਕਰ ਰਹੀ ਹੈ।

ਫਿਲਹਾਲ ਇਸ ਐਪ ਦੀ ਟੈਸਟਿੰਗ ਚੱਲ ਰਹੀ ਹੈ ਤੇ ਇਹ ਆਪ੍ਰੇਸ਼ਨਲ ਮੋਡ ਵਿੱਚ ਚੱਲ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਲਦੀ ਹੀ ਬੇਵਕਿਯੂ ਐਪ ਲੋਕਾਂ ਦੇ ਸਮਾਰਟਫੋਨਸ ਵਿੱਚ ਮੌਜੂਦ ਹੋਵੇਗੀ। ਇਸ ਐਪ ਨੂੰ ਲਾਂਚ ਕਰਨ ਪਿੱਛੇ ਸਰਕਾਰ ਦਾ ਮੰਨਣਾ ਹੈ ਕਿ ਇਹ ਸਮਾਜਿਕ ਦੂਰੀਆਂ ਦੀ ਚੰਗੀ ਤਰ੍ਹਾਂ ਪਾਲਣਾ ਕਰੇਗੀ ਤੇ ਲੋਕ ਘਰਾਂ ਤੋਂ ਘੱਟ ਬਾਹਰ ਆਉਣਗੇ।


Share