ਵਾਸ਼ਿੰਗਟਨ, 17 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਨਾਲ ਲੜਾਈ ਵਿਚ ਸੰਯੁਕਤ ਰਾਜ ਅਮਰੀਕਾ ਨੇ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ। ਵਿਦੇਸ਼ ਵਿਭਾਗ ਦੇ ਮੁਤਾਬਕ ਅਮਰੀਕਾ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਹੌਲੀ ਕਰਨ ਲਈ ਭਾਰਤ ਨੂੰ ਸਿਹਤ ਦੇ ਤੌਰ ‘ਤੇ ਤਕਰੀਬਨ 60 ਲੱਖ ਡਾਲਰ ਦੀ ਸਹਾਇਤਾ ਦਿੱਤੀ ਹੈ।
ਅਮਰੀਕਾ ਪਹਿਲਾਂ ਤੋਂ ਹੀ ਬਹੁ-ਪੱਖੀ ਤੇ ਗੈਰ-ਸਰਕਾਰੀ ਸੰਗਠਨਾਂ ਨੂੰ ਮਹਾਮਾਰੀ ਨਾਲ ਨਿਪਟਣ ਵਿਚ ਮਦਦ ਕਰ ਰਿਹਾ ਹੈ। ਦੱਖਣੀ ਏਸ਼ੀਆ ਵਿਚ ਅਮਰੀਕਾ ਨੇ ਕੋਰੋਨਾਵਾਇਰਸ ਨਾਲ ਲੜਨ ਦੇ ਲਈ ਅਫਗਾਨਿਸਤਾਨ ਨੂੰ 8 ਮਿਲੀਅਨ ਅਮਰੀਕੀ ਡਾਲਰ, ਬੰਗਲਾਦੇਸ਼ ਨੂੰ 9.6 ਮਿਲੀਅਨ ਡਾਲਰ, ਭੂਟਾਨ ਨੂੰ 5 ਮਿਲੀਅਨ ਡਾਲਰ, ਭੂਟਾਨ ਨੂੰ 5 ਮਿਲੀਅਨ ਡਾਲਰ, ਨੇਪਾਲ ਨੂੰ 1.8 ਮਿਲੀਅਨ ਡਾਲਰ, ਪਾਕਿਸਤਾਨ ਨੂੰ 9.4 ਮਿਲੀਅਨ ਡਾਲਰ ਤੇ ਸ਼੍ਰੀਲੰਕਾ ਨੂੰ 1.3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ।