ਓਨਟਾਰੀਓ, 10 ਮਈ (ਪੰਜਾਬ ਮੇਲ)- ਕੋਵਿਡ-19 ਮਹਾਂਮਾਰੀ ਦੌਰਾਨ ਇਹ ਪਤਾ ਲਾਉਣ ਲਈ ਕਿ ਇਸ ਵਾਇਰਸ ਦਾ ਵੱਖ-ਵੱਖ ਕਮਿਊਨਿਟੀਜ਼ ‘ਤੇ ਕਿਹੋ ਜਿਹਾ ਪ੍ਰਭਾਵ ਪਿਆ ਹੈ, ਓਨਟਾਰੀਓ ਵੱਲੋਂ ਜਲਦ ਹੀ ਨਸਲ ਆਧਾਰਿਤ ਡਾਟਾ ਇੱਕਠਾ ਕੀਤਾ ਜਾਵੇਗਾ।
ਇਹ ਐਲਾਨ ਪ੍ਰੋਵਿੰਸ਼ੀਅਲ ਹੈਲਥ ਅਪਡੇਟ ਦੌਰਾਨ ਉਸ ਸਮੇਂ ਕੀਤਾ ਗਿਆ, ਜਦੋਂ ਚੀਫ ਮੈਡੀਕਲ ਆਫੀਸਰ ਆਫ ਹੈਲਥ ਨੇ ਆਖਿਆ ਕਿ ਪ੍ਰੋਵਿੰਸ ਜਲਦ ਹੀ ਇਹ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ। ਪ੍ਰੋਵਿੰਸ ਵੱਲੋਂ ਇਹ ਫੈਸਲਾ ਸਲਾਹਕਾਰਾਂ ਦੇ ਇਹ ਆਖਣ ਤੋਂ ਬਾਅਦ ਲਿਆ ਗਿਆ ਕਿ ਸੋਸ਼ੀਓ-ਇਕਨਾਮਿਕ ਸਟੇਟਸ ਡਾਟਾ (ਐੱਸ.ਈ.ਐੱਸ.) ਇੱਕਠਾ ਕੀਤਾ ਜਾਣਾ ਜ਼ਰੂਰੀ ਹੈ।
ਡਾ. ਡੇਵਿਡ ਵਿਲੀਅਮਜ਼ ਨੇ ਆਖਿਆ ਕਿ ਇਹ ਡਾਟਾ ਸਿਰਫ ਇੱਕਠਾ ਕਰਨ ਤੇ ਸਾਂਭਣ ਲਈ ਹੀ ਨਹੀਂ ਲਿਆ ਜਾਵੇਗਾ, ਸਗੋਂ ਇਹ ਵੀ ਧਿਆਨ ਰੱਖਣਾ ਹੋਵੇਗਾ ਕਿ ਤੁਸੀਂ ਆਪਣੀਆਂ ਨੀਤੀਆਂ ਬਦਲਣ ਤੇ ਵਿਲੱਖਣ ਸੈਟਿੰਗਜ਼ ਲਈ ਆਪਣੇ ਪ੍ਰੋਗਰਾਮ ਪਹੁੰਚਾਉਣ ਵਾਸਤੇ ਇਸ ਦੀ ਵਰਤੋਂ ਕਿਵੇਂ ਕਰਦੇ ਹੋਂ। ਉਨ੍ਹਾਂ ਆਖਿਆ ਕਿ ਇਹ ਡਾਟਾ ਕਿਸੇ ਕਿਸਮ ਦੀ ਨਸਲੀ ਪ੍ਰੋਫਾਈਲ ਤਿਆਰ ਕਰਨ ਲਈ ਇੱਕਠਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਇਸ ਨਾਲ ਪਤਾ ਲਾਇਆ ਜਾਵੇਗਾ ਕਿ ਕਿਹੜੀ ਆਬਾਦੀ ਖਤਰੇ ਵਿਚ ਹੈ।