ਕੋਰੋਨਾਵਾਇਰਸ ਦੇ ਪੈਦਾ ਹੋਣ ਬਾਰੇ ਜਲਦ ਦੱਸੇਗਾ ਡਬਲਯੂ.ਐੱਚ.ਓ.

781
Share

ਨਵੀਂ ਦਿੱਲੀ, 2 ਜੁਲਾਈ (ਪੰਜਾਬ ਮੇਲ)-ਚੀਨ ਦੇ ਵੁਹਾਨ ਤੋਂ ਜਨਮ ਲੈਣ ਵਾਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ‘ਚ ਕਹਿਰ ਪਾਇਆ ਹੋਇਆ ਹੈ। ਇਹ ਜਾਣਕਾਰੀ ਫੈਲ ਤਾਂ ਗਈ ਹੈ ਕਿ ਇਸ ਵਾਇਰਸ ਦਾ ਜਨਮ ਵੁਹਾਨ ਤੋਂ ਹੋਇਆ ਪਰ ਕਿਵੇਂ ਤੇ ਕਿਹੜੇ ਸੋਰਸ ਤੋਂ ਹੋਇਆ ਇਸ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ, ਤਾਂ ਹੀ ਇਸ ਵਾਇਰਸ ਨਾਲ ਨਜਿੱਠਿਆ ਜਾ ਸਕਦਾ ਹੈ। ਇਸ ਵਿਚਕਾਰ, ਕੋਰੋਨਾ ਵਾਇਰਸ ਦੇ ਜਨਮ ਸਥਾਨ ਦਾ ਪਤਾ ਲਗਾਉਣ ਲਈ ਡਬਲਯੂ. ਐੱਚ. ਓ. ਨੇ ਇਕ ਟੀਮ ਚੀਨ ਭੇਜਣ ਦਾ ਫ਼ੈਸਲਾ ਕੀਤਾ ਹੈ। ਡਬਲਯੂ. ਐੱਚ. ਓ. ਇਕ ਟੀਮ ਨੂੰ ਅਗਲੇ ਹਫ਼ਤੇ ਚੀਨ ਭੇਜ ਰਿਹਾ ਹੈ, ਜੋ ਇਹ ਪਤਾ ਲਗਾਵੇਗੀ ਕਿ ਵੈਸ਼ਵਿਕ ਮਹਾਮਾਰੀ ਫੈਲਣ ਵਾਲਾ ਵਾਇਰਸ ਆਖਿਰ ਕਿੱਥੋਂ ਆਇਆ।
ਇਸ ਖ਼ਤਰਨਾਕ ਵਾਇਰਸ ਕਾਰਨ ਵੱਡੇ-ਵੱਡੇ ਦੇਸ਼ਾਂ ਦੀ ਅਰਥਵਿਵਸਥਾ ਖ਼ਤਰੇ ‘ਚ ਹੈ। ਇਸ ਤੋਂ ਬਚਣ ਲਈ ਭਾਰਤ ਸਮੇਤ ਦੁਨੀਆਂ ਭਰ ਦੇ ਤਮਾਮ ਦੇਸ਼ ਵੈਕਸੀਨ ਤਿਆਰ ਕਰਨ ‘ਚ ਲੱਗੇ ਹਨ। ਡਬਲਯੂ.ਐੱਚ.ਓ. ਨੇ ਚਿਤਾਵਨੀ ਦਿੱਤੀ ਹੈ ਕਿ ਕੋਵਿਡ-19 ਦੇ ਰਾਜਨੀਤੀਕਰਨ ਤੇ ਇਸ ‘ਤੇ ਵੰਡੀ ਹੋਈ ਦੁਨੀਆਂ ਦੇ ਵਿਚਕਾਰ ਡਰ ਹੈ ਕਿ ਅਜੇ ਸਭ ਤੋਂ ਬੁਰਾ ਦੌਰ ਆਉਣਾ ਬਾਕੀ ਹੈ।
ਡਬਲਯੂ. ਐੱਚ. ਓ. ਮਈ ਦੀ ਸ਼ੁਰੂਆਤ ਤੋਂ ਹੀ ਚੀਨ ਨੂੰ ਵਾਰ-ਵਾਰ ਕਹਿ ਰਿਹਾ ਹੈ ਕਿ ਉਸ ਦੇ ਮਾਹਰਾਂ ਨੂੰ ਬੁਲਾਓ, ਜੋ ਕੋਰੋਨਾ ਵਾਇਰਸ ਦੇ ਐਨੀਮਲ ਸੋਰਸ ਦਾ ਪਤਾ ਲਾਉਣ ‘ਚ ਮਦਦ ਕਰਨਗੇ। ਡਬਲਯੂ. ਐੱਚ. ਓ. ਦੇ ਮੁਖੀ ਟੇਡ੍ਰੋਸ ਐਡਹਨਾਮ ਗਿਬ੍ਰਯੇਸਾਸ ਨੇ ਇਕ ਵਰਚੁਅਲ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਜਦੋਂ ਸਾਨੂੰ ਵਾਇਰਸ ਦੇ ਬਾਰੇ ‘ਚ ਸਭ ਕੁਝ ਪਤਾ ਹੋਵੇਗਾ ਤਾਂ ਅਸੀਂ ਉਸ ਵਾਇਰਸ ਨਾਲ ਬਿਹਤਰ ਤਰੀਕੇ ਨਾਲ ਲੜ ਸਕਾਂਗੇ। ਇਸ ‘ਚ ਇਹ ਪਤਾ ਲਗਾਉਣਾ ਵੀ ਸ਼ਾਮਲ ਹੈ ਕਿ ਉਹ ਆਇਆ ਕਿੱਥੋਂ ਸੀ। ਅਸੀਂ ਅਗਲੇ ਹਫ਼ਤੇ ਇਕ ਟੀਮ ਨੂੰ ਇਸ ਲਈ ਚੀਨ ਭੇਜ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਇਸ ਤੋਂ ਵਾਇਰਸ ਦੇ ਪੈਦਾ ਹੋਣ ਬਾਰੇ ਸਮਝਣ ‘ਚ ਮਦਦ ਮਿਲੇਗੀ। ਹਾਲਾਂਕਿ, ਉਨ੍ਹਾਂ ਇਹ ਸਾਫ਼ ਨਹੀਂ ਕੀਤਾ ਕਿ ਟੀਮ ‘ਚ ਕੌਣ-ਕੌਣ ਹੋਵੇਗਾ, ਨਾ ਹੀ ਉਨ੍ਹਾਂ ਨੇ ਇਹ ਦੱਸਿਆ ਕਿ ਵਿਸ਼ੇਸ਼ ਰੂਪ ਤੋਂ ਹੀ ਉਨ੍ਹਾਂ ਦਾ ਮਕਸਦ ਕੀ ਹੋਵੇਗਾ। ਵਿਗਿਆਨਕਾਂ ਦਾ ਮੰਨਣਾ ਹੈ ਕਿ ਵਾਇਰਸ ਜਾਨਵਰਾਂ ਤੋਂ ਇਨਸਾਨ ਚ ਵੁਹਾਨ ਦੇ ਇਕ ਬਾਜ਼ਾਰ ਤੋਂ ਆਇਆ ਹੈ, ਜਿੱਥੇ ਜਾਨਵਰਾਂ ਦੇ ਮਾਸ ਦੀ ਵਿਕਰੀ ਹੁੰਦੀ ਹੈ।


Share