ਕੋਰੋਨਾਵਾਇਰਸ : ਦੁਨੀਆ ਭਰ ਮਰਨ ਵਾਲਿਆਂ ਦੀ ਗਿਣਤੀ 2 ਲੱਖ 39 ਹਜ਼ਾਰ ਹੋਈ

829
Share

34 ਲੱਖ ਲੋਕ ਸੰਕਰਮਿਤ

ਨਵੀਂ ਦਿੱਲੀ, 2 ਮਈ (ਪੰਜਾਬ ਮੇਲ)- ਦੁਨੀਆ ਭਰ ਦੇ 212 ਦੇਸ਼ਾਂ ‘ਚ ਕੋਰੋਨਾਵਾਇਰਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2 ਲੱਖ 39 ਹਜ਼ਾਰ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ‘ਚ, 94,552 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ‘ਚ 5,624 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਵਿਸ਼ਵ ਭਰ ‘ਚ ਹੁਣ ਤੱਕ 33 ਲੱਖ 98 ਹਜ਼ਾਰ 473 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ‘ਚੋਂ 1,080,101 ਲੋਕ ਵੀ ਸੰਕਰਮਣ ਮੁਕਤ ਹੋ ਗਏ ਹਨ।

ਦੁਨੀਆਂ ‘ਚ ਕਿੱਥੇ ਕਿੰਨੇ ਕੇਸ, ਕਿੰਨੀਆਂ ਮੌਤਾਂ?ਦੁਨੀਆਂ ‘ਚ ਕੁੱਲ ਕੇਸਾਂ ‘ਚੋਂ ਇੱਕ ਤਿਹਾਈ ਕੇਸ ਅਮਰੀਕਾ ‘ਚ ਹਨ। ਅਤੇ ਮੌਤਾਂ ਦਾ ਇੱਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਦੁਆਰਾ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ 24,824 ਮੌਤਾਂ ਨਾਲ ਕੁੱਲ 242,988 ਲੋਕਾਂ ਦੀ ਲਾਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ।ਮੌਤ ਦੇ ਮਾਮਲੇ ‘ਚ ਇਟਲੀ ਦੂਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤਕ 28,236 ਮੌਤਾਂ ਹੋ ਚੁੱਕੀਆਂ ਹਨ, ਜਦਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 207,428 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਕੈਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

  • ਯੂਕੇ: ਕੇਸ – 177,454, ਮੌਤਾਂ – 27,510
  • ਫਰਾਂਸ: ਕੇਸ – 167,346, ਮੌਤਾਂ – 24,594
  • ਜਰਮਨੀ: ਕੇਸ – 164,077, ਮੌਤਾਂ – 6,736
  • ਤੁਰਕੀ: ਕੇਸ – 122,392, ਮੌਤਾਂ – 3,258
  • ਰੂਸ: ਕੇਸ – 114,431, ਮੌਤਾਂ – 1,169
  • ਈਰਾਨ: ਕੇਸ – 95,646, ਮੌਤਾਂ – 6,091
  • ਬ੍ਰਾਜ਼ੀਲ: ਕੇਸ – 92,109, ਮੌਤਾਂ – 6,410
  • ਚੀਨ: ਕੇਸ – 82,874, ਮੌਤਾਂ – 4,633
  • ਕੈਨੇਡਾ: ਕੇਸ – 55,061, ਮੌਤਾਂ – 3,391
  • ਬੈਲਜੀਅਮ – ਕੇਸ – 49,032, ਮੌਤਾਂ – 7,703

Share