ਕੋਰੋਨਾਵਾਇਰਸ ਦੀ ਲਪੇਟ ‘ਚ ਆਇਆ ਜਾਪਾਨ ਓਲੰਪਿਕ ਕਮੇਟੀ ਦਾ ਉਪ ਮੁਖੀ

651
Share

ਟੋਕੀਓ, 18 ਮਾਰਚ (ਪੰਜਾਬ ਮੇਲ)- ਜਾਪਾਨ ਓਲੰਪਿਕ ਕਮੇਟੀ ਦੇ ਉਪ ਮੁਖੀ ਕੋਜੋ ਤਾਸ਼ਿਮਾ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਕੋਰੋਨਾਵਾਇਰਸ ਹੋ ਗਿਆ ਹੈ, ਜਿਸ ਤੋਂ ਇਕ ਵਾਰ ਫਿਰ ਸਵਾਲ ਉਠਣ ਲੱਗੇ ਹਨ ਕਿ ਕੀ ਜਾਪਾਨ ਓਲੰਪਿਕ ਦੀ ਸੁਰੱਖਿਆ ਮੇਜ਼ਬਾਨੀ ਕਰ ਸਕੇਗਾ? ਤਾਸ਼ਿਮਾ ਨੇ ਇਕ ਬਿਆਨ ‘ਚ ਕਿਹਾ, ”ਅੱਜ ਮੇਰੀ ਜਾਂਚ ਦਾ ਨਤੀਜਾ ਪਾਜ਼ੀਟਿਵ ਆਇਆ ਹੈ।”
ਉਸ ਨੇ ਕਿਹਾ, ”ਮੈਨੂੰ ਹਲਕਾ ਬੁਖਾਰ ਸੀ। ਨਿਮੋਨੀਆ ਦੇ ਲੱਛਣ ਸੀ ਪਰ ਹੁਣ ਮੈਂ ਠੀਕ ਹਾਂ। ਮੈਂ ਡਾਕਟਰਾਂ ਦੀ ਸਲਾਹ ‘ਤੇ ਅਮਲ ਕਰਾਂਗਾ।” ਜਾਪਾਨੀ ਅਧਿਕਾਰੀ ਵਾਰ-ਵਾਰ ਦੁਹਰਾ ਰਹੇ ਹਨ ਕਿ ਜੁਲਾਈ-ਅਗਸਤ ‘ਚ ਹੋਣ ਵਾਲੀਆਂ ਓਲੰਪਿਕ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਹੋਣਗੀਆਂ ਪਰ ਅਜਿਹੀਆਂ ਅਟਕਲਾਂ ਹਨ ਕਿ ਓਲੰਪਿਕ ਜਾਂ ਤਾਂ ਰੱਦ ਹੋਣਗੀਆਂ ਜਾਂ ਮੁਲਤਵੀ।


Share