ਕੋਰੋਨਾਵਾਇਰਸ ਦੀ ਮਾਰ: ਅਮਰੀਕਾ ‘ਚ 2 ਹੋਰ ਪੰਜਾਬੀਆਂ ਦੀ ਮੌਤ

341
Share

ਨਿਊਯਾਰਕ, 22 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਦੀ ਲਪੇਟ ‘ਚ ਆਉਣ ਕਾਰਨ ਮਨਜੀਤ ਸਿੰਘ ਬਿੱਟੂ ਪੁੱਤਰ ਸ਼ਿੰਗਾਰਾ ਸਿੰਘ ਦੀ ਨਿਊਯਾਰਕ ‘ਚ ਮੌਤ ਹੋ ਗਈ। ਮਨਜੀਤ ਸਿੰਘ ਬਿੱਟੂ ਦੀ ਰਿਚਮੰਡ ਹਿੱਲ ਨਿਊਯਾਰਕ ਦੇ ਜਮਾਇਕਾ ਹਸਪਤਾਲ ‘ਚ ਮੌਤ ਹੋਈ। ਮਨਜੀਤ ਸਿੰਘ 1990 ‘ਚ ਅਮਰੀਕਾ ਆਇਆ ਸੀ। ਉਹ ਆਪਣੇ ਪਿੱਛੇ ਆਪਣੀ ਪਤਨੀ ਦੋ ਬੇਟਿਆਂ ਅਤੇ ਇਕ ਬੇਟੀ ਛੱਡ ਗਿਆ ਹੈ। ਮਨਜੀਤ ਸਿੰਘ ਟੈਕਸੀ ਚਾਲਕ ਸੀ। ਉਸ ਦੀ ਮੌਤ ‘ਤੇ ਉਸ ਦੇ ਪਿੰਡ ਚੱਕ ਬਾਮੂ (ਘੋੜੇਚੱਕ) ‘ਚ ਸੋਗ ਦੀ ਲਹਿਰ ਹੈ।
ਇਸੇ ਦੌਰਾਨ ਗੁਰਚਰਨ ਸਿੰਘ (70) ਪੁੱਤਰ ਦਰਗਾਹ ਸਿੰਘ ਦੀ ਅਮਰੀਕਾ ‘ਚ ਕੋਰੋਨਾਵਾਇਰਸ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਚਰਨ ਸਿੰਘ ਬੀਤੀ 2 ਮਾਰਚ ਨੂੰ ਆਪਣੇ ਲੜਕੇ ਕਰਨੈਲ ਸਿੰਘ ਨੂੰ ਮਿਲਣ ਲਈ ਅਮਰੀਕਾ ਆਇਆ ਸੀ, ਜਿਸ ਦਾ ਪਹਿਲੀ ਵਾਰ 10 ਸਾਲ ਦਾ ਵੀਜ਼ਾ ਲੱਗਿਆ ਸੀ।


Share