ਕੋਰੋਨਾਵਾਇਰਸ ਦੀ ਦਵਾਈ ਤਿਆਰ ਕਰਨ ਦਾ ਦਾਅਵਾ ਕਰਨ ਵਾਲੇ ਨੀਟੂ ਸ਼ਟਰਾਂ ਵਾਲੇ ਖਿਲਾਫ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਾਂ ‘ਤੇ ਕੇਸ ਦਰਜ

733
Share

ਜਲੰਧਰ, 21 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਨੂੰ ਜੜ੍ਹ ਤੋਂ ਖਤਮ ਕਰਨ ਦੀ ਦੇਸੀ ਦਵਾਈ ਤਿਆਰ ਕਰਨ ਦਾ ਦਾਅਵਾ ਕਰਕੇ ਖੁਦ ਦੀ ਵੀਡੀਓ ਵਾਇਰਲ ਕਰਨ ਵਾਲੇ ਨੀਟੂ ਸ਼ਟਰਾਂ ਵਾਲੇ ਖਿਲਾਫ ਥਾਣਾ 8 ਦੀ ਪੁਲਿਸ ਨੇ ਸ਼ਨੀਵਾਰ ਦੇਰ ਰਾਤ ਕੇਸ ਦਰਜ ਕਰ ਲਿਆ ਹੈ। ਨੀਟੂ ਸ਼ਟਰਾਂ ਵਾਲੇ ਨੇ ਵੀਡੀਓ ‘ਚ ਕਿਹਾ ਹੈ ਕਿ ਉਸ ਨੇ ਅਮਰੀਕਾ ਤੇ ਚਾਈਨਾ ਤੋਂ ਪਹਿਲਾਂ ਕੋਰੋਨਾ ਵਾਇਰਸ ਨੂੰ ਖਤਮ ਕਰਨ ਦੀ ਦਵਾਈ ਤਿਆਰ ਕੀਤੀ ਹੈ। ਜਿਸ ਦਾ ਇਕ ਚਮਚਾ ਖਾਣ ‘ਤੇ ਕੋਰੋਨਾ ਜੜ ਤੋਂ ਖਤਮ ਹੋ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਨੀਟੂ ਸ਼ਟਰਾਂ ਵਾਲਾ ਆਪਣੀ ਨੌਟੰਕੀ ਕਾਰਣ ਚਰਚਾ ‘ਚ ਆਇਆ ਹੈ। ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਦਾ ਮਾਮਲਾ ਗੰਭੀਰ ਸੀ, ਜਿਸ ਦੇ ਚੱਲਦੇ ਨੀਟੂ ‘ਤੇ ਪੁਲਿਸ ਨੇ ਰਹਿਮ ਨਹੀਂ ਦਿਖਾਇਆ। ਦਰਅਸਲ ਨੀਟੂ ਸ਼ਟਰਾਂ ਵਾਲੇ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ। ਨੀਟੂ ਨੇ ਕਿਹਾ ਕਿ ਉਸ ਨੇ ਦੇਸੀ ਦਵਾਈ ਤਿਆਰ ਕੀਤੀ ਹੈ, ਜੋ ਕੋਰੋਨਾ ਕੈਂਸਰ ਤੇ ਟੀ.ਵੀ. ਜਿਹੀਆਂ ਘਾਤਕ ਬਿਮਾਰੀਆਂ ਨੂੰ ਜੜ ਤੋਂ ਖਤਮ ਕਰ ਦੇਵੇਗੀ। ਉਸ ਨੇ ਕਿਹਾ ਕਿ ਇਹ ਦਵਾਈ ਹੁਣ ਤਕ ਕਿਸੇ ਨੇ ਤਿਆਰ ਨਹੀਂ ਕੀਤੀ ਪਰ ਉਸ ਦੇ ਕੋਲ ਆ ਚੁਕੀ ਹੈ।


Share