ਕੋਰੋਨਾਵਾਇਰਸ : ਦਿੱਲੀ ‘ਚ ਇਕ ਪਰਿਵਾਰ ਦੇ 31 ਲੋਕ ਪਾਜ਼ੇਟਿਵ

783
Share

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਜਹਾਂਗੀਰਪੁਰੀ ‘ਚ ਕੋਰੋਨਾ ਵਾਇਰਸ ਦੇ ਮਾਮਲੇ ਥਮਣ ਦਾ ਨਾਂ ਨਹੀਂ ਲੈ ਰਹੇ ਹਨ। ਸ਼ਨੀਵਾਰ ਨੂੰ ਇਲਾਕੇ ਦੇ ‘ਸੀ’ ਬਲਾਕ ‘ਚ ਉਸ ਵੇਲੇ ਭਾਜਡ਼ ਪੈ ਗਈ ਜਦੋਂ ਇਕ ਹੀ ਪਰਿਵਾਰ ਦੇ 31 ਲੋਕ ਕੋਰੋਨਾ ਨਾਲ ਪ੍ਰਭਾਵਿਤ ਪਾਏ ਗਏ ਹਨ। ਅਧਿਕਾਰੀਆਂ ਨੇ ਸਾਰੇ ਲੋਕਾਂ ਨੂੰ ਨਰੇਲਾ ਸਥਿਤ ਕੁਆਰੰਟਾਈਨ ਸੈਂਟਰ ‘ਚ ਭੇਜ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰਿਆਂ ‘ਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ। ਜਾਂਚ ਤੋਂ ਬਾਅਦ ਜਿਨ੍ਹਾਂ ‘ਚ ਲੱਛਣ ਪਾਏ ਗਏ ਉਨ੍ਹਾਂ ਨੂੰ ਹਸਪਤਾਲ ‘ਚ ਇਲਾਜ ਲਈ ਭੇਜ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸਾਰੇ ਪੀੜਤ ਇਕ ਹੀ ਕੋਰੋਨਾ ਪ੍ਰਭਾਵਿਤ ਮਹਿਲਾ ਦੇ ਸੰਪਰਕ ‘ਚ ਆਏ ਸਨ ਅਤੇ ਕੁਝ ਦਿਨ ਪਹਿਲਾਂ ਮਹਿਲਾ ਦੀ ਮੌਤ ਹੋ ਹੋਈ ਹੈ। ਜਹਾਂਗੀਰਪੁਰੀ ਦਾ ‘ਸੀ’ ਬਲਾਕ ਅਤੇ ‘ਬੀ’ ਬਲਾਕ ਪਹਿਲਾਂ ਤੋਂ ਕੰਟੇਨਮੈਂਟ ਜ਼ੋਨ (ਸੀਲ ਜ਼ੋਨ) ਐਲਾਨ ਸੀ।

ਜਹਾਂਗੀਰਪੁਰੀ ਦੇ ‘ਸੀ’ ਬਲਾਕ ‘ਚ ਰਹਿਣ ਵਾਲੀ 54 ਸਾਲਾ ਇਕ ਮਹਿਲਾ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦਾਖਲ ਸੀ। ਉੱਥੇ ਉਸ ਦੇ ਕੋਰੋਨਾ ਜਾਂਚ ਲਈ ਟੈਸਟ ਕੀਤੇ ਗਏ ਸਨ। ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਹੀ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਰਿਸ਼ਤੇਦਾਰਾਂ ਨੇ 6 ਅਪ੍ਰੈਲ ਨੂੰ ਅੰਤਿਮ ਸੰਸਕਾਰ ਕਰ ਦਿੱਤਾ। 8 ਅਪ੍ਰੈਲ ਨੂੰ ਰਿਪੋਰਟ ਆਉਣ ਤੋਂ ਬਾਅਦ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨੇ ਰਿਸ਼ਤੇਦਾਰਾਂ ਨੂੰ ਨਰੇਲਾ ‘ਚ ਕੁਆਰੰਟਾਈਨ ‘ਚ ਰੱਖਿਆ ਸੀ। ਇਸ ਦੇ ਨਾਲ ਹੀ ਪੂਰੇ ‘ਸੀ’ ਬਲਾਕ ਨੂੰ ਸੀਲ ਕਰ ਲੋਕਾਂ ‘ਚ ਕੋਰੋਨਾ ਦੀ ਜਾਂਚ ਲਈ ਸਰਵੇਅ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ‘ਸੀ’ ਬਲਾਕ ਅਤੇ ਨੇੜਲੇ ਇਕਾਲਿਆਂ ਤੋਂ 82 ਲੋਕਾਂ ਦੇ ਕੋਰੋਨਾ ਜਾਂਚ ਲਈ ਨਮੂਨੇ ਲਏ ਗਏ ਸਨ। ਇਨ੍ਹਾਂ ‘ਚੋਂ ‘ਸੀ’ ਬਲਾਕ ਦੇ 31 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।


Share