ਕੋਰੋਨਾਵਾਇਰਸ ਦਾ ਵਿਸ਼ਵ ਭਰ ‘ਚ ਲੱਖਾਂ ਬੱਚਿਆਂ ‘ਤੇ ਪਵੇਗਾ ਭਿਆਨਕ ਅਸਰ

902
Share

ਸੰਯੁਕਤ ਰਾਸ਼ਟਰ, 17 ਅਪ੍ਰੈਲ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਕੋਰੋਨਾਵਾਇਰਸ (ਕੋਵਿਡ-19) ਮਹਾਮਾਰੀ ਦੇ ਸਮਾਜਿਕ ਅਤੇ ਆਰਥਿਕ ਪ੍ਰਭਾਵ ਦਾ ਦੁਨੀਆ ਭਰ ਦੇ ਲੱਖਾਂ ਬੱਚਿਆਂ ‘ਤੇ ਭਿਆਨਕ ਅਸਰ ਪੈ ਸਕਦਾ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਨਵੀ ਰਿਪੋਰਟ ‘ਚ ਕੋਰੋਨਾ ਵਾਇਰਸ ਮਹਾਮਾਰੀ ਨੂੰ ‘ਇਕ ਵਿਆਪਕ ਬਾਲ ਅਧਿਕਾਰ ਸੰਕਟ’ ਦੱਸਦੇ ਹੋਏ ਝੁੱਗੀ ਬਸਤੀਆਂ, ਸ਼ਰਨਾਰਥੀਆਂ ਅਤੇ ਵਿਸਥਾਪਨ ਕੈਂਪਾਂ, ਹਿਰਾਸਤ ਕੇਂਦਰਾਂ ਅਤੇ ਸੰਘਰਸ਼ ਇਲਾਕਿਆਂ ‘ਚ ਰਹਿਣ ਵਾਲੇ ਅਤੇ ਦਿਵਿਆਂਗ ਬੱਚੇ ਮਹਾਮਾਰੀ ‘ਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ।
ਰਿਪੋਰਟ ‘ਚ ਚਿਤਾਵਨੀ ਦਿੱਤੀ ਗਈ ਹੈ ਕਿ ਕੌਮਾਂਤਰੀ ਅਰਥਵਿਵਸਥਾ ‘ਚ ਮੰਦੀ ਦਾ ਖਦਸ਼ਾ ਜੋ ਇਸ ਸਾਲ ਬਾਲ ਮੌਤ ਦਰ ‘ਚ ਵੱਡੇ ਵਾਧੇ ਦਾ ਕਾਰਣ ਬਣ ਸਕਦੀ ਹੈ ਜੋ ਬਾਲ ਮੌਤ ਦਰ ਨੂੰ ਘੱਟ ਕਰਨ ‘ਚ ਹਾਲ ਹੀ ‘ਚ ਮਿਲੀ ਸਫਲਤਾਵਾਂ ਦੇ ਪ੍ਰਤੀਕੂਲ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਜਨਰਲ ਸਕਤਰ ਐਂਟੋਨਿਓ ਗੁਟੇਰੇਸ ਨੇ ਰਿਪੋਰਟ ਜਾਰੀ ਕੀਤੇ ਜਾਣ ਦੀ ਸ਼ੁਰੂਆਤ ‘ਚ ਇਕ ਵੀਡਿਓ ਬਿਆਨ ‘ਚ ਬੱਚਿਆਂ ਦੇ ਅਧਿਕਾਰਾਂ, ਸਨਮਾਨ ਅਤੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਤਕਾਲ ਕਦਮ ਚੁੱਕਣ ਦੀ ਅਪੀਲ ਕਰਦੇ ਕਿਹਾ,’ ਮੈ ਸਾਰਿਆ ਪਰਿਵਾਰਾਂ ਅਤੇ ਸਾਰਿਆਂ ਪੱਧਰਾਂ ਦੇ ਨੇਤਾਵਾਂ ਤੋ ਸਾਡੇ ਬੱਚਿਆਂ ਦੀ ਰੱਖਿਆ ਕਰਨ ਦੀ ਅਪੀਲ ਕਰਦਾ ਹਾਂ।’ ਉਨ੍ਹਾਂ ਨੇ ਜਲਦ ਤੋਂ ਜਲਦ ਟੀਕਾਕਰਣ ਪ੍ਰੋਗਰਾਮਾਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਲੋੜ ‘ਤੇ ਜੋਰ ਦਿੰਦਿਆ ਕਿਹਾ ਕਿ ਅਸੀਂ ਬੱਚਿਆਂ ਨੂੰ ਬੀਮਾਰੀ ਦੀ ਲਪੇਟ ‘ਚ ਆਉਣ ਲਈ ਨਹੀਂ ਛੱਡ ਸਕਦੇ। ਜਿਵੇ ਹੀ ਟੀਕਾਕਰਣ ਫਿਰ ਤੋ ਸ਼ੁਰੂ ਹੋਵੇ ਹਰ ਲੋੜਵੰਦ ਬੱਚੇ ਨੂੰ ਟੀਕਾ ਲਗਾਉਣਾ ਜਾਣਾ ਚਾਹੀਦਾ ਹੈ। ਮਹਾਮਾਰੀ ਕਾਰਣ ਕਰੀਬ 190 ਦੇਸ਼ਾਂ ਨੇ ਸਕੂਲ ਬੰਦ ਕਰ ਦਿੱਤੇ ਹਨ ਜਿਸ ਨਾਲ ਕਰੀਬ 1.5 ਅਰਬ ਬੱਚੇ ਪ੍ਰਭਾਵਿਤ ਹੋਏ ਹਨ।


Share