ਕੋਰੋਨਾਵਾਇਰਸ ਦਾ ਕਹਿਰ : ਦੁਨੀਆਂ ਭਰ ‘ਚ 24 ਘੰਟੇ ‘ਚ 7 ਹਜ਼ਾਰ ਤੋਂ ਵੱਧ ਮੌਤਾਂ

841
Share

ਨਵੀਂ ਦਿੱਲੀ, 16 ਅਪ੍ਰੈਲ (ਪੰਜਾਬ ਮੇਲ) – ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੇ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਜੇ ਅਸੀਂ ਨਵੇਂ ਕੇਸਾਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ‘ਚ ਕੋਰੋਨਾਵਾਇਰਸ ਨਾਲ ਸੰਕਰਮਣ ਦੇ 83 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮਾਰੂ ਵਾਇਰਸ ਕਾਰਨ 7 ਹਜ਼ਾਰ ਤੋਂ ਵੱਧ ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੁਨੀਆ ਭਰ ‘ਚ ਕੋਰੋਨਾਵਾਇਰਸ ਦੀ ਲਾਗ ਦੀ ਕੁੱਲ ਗਿਣਤੀ 2,082,372 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਕੁੱਲ 134,560 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ ਹੈ।

ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ ‘ਤੇ ਪਿਆ ਹੈ। ਇੱਥੇ ਇਸ ਵਾਇਰਸ ਕਾਰਨ 6 ਲੱਖ ਤੋਂ ਵੱਧ ਲੋਕ ਸੰਕਰਮਿਤ ਹੋਏ ਹਨ। ਇਸ ਦੇ ਨਾਲ ਹੀ 28 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।  ਅਮਰੀਕਾ ‘ਚ ਕੋਰੋਨਾਇਰਸ ਕਾਰਨ ਨਿਊਯਾਰਕ ਦੀ ਸਭ ਤੋਂ ਭੈੜੀ ਸਥਿਤੀ ਹੈ।  ਨਿਊਯਾਰਕ ਕੋਰੋਨਾ ਦੇ ਪ੍ਰਭਾਵ ਦਾ ਕੇਂਦਰ ਬਣ ਗਿਆ ਹੈ।  ਇਸ ਕਰਕੇ ਨਿਊਯਾਰਕ ਦੇ ਰਾਜਪਾਲ ਨੇ ਉਥੇ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ।


Share