ਕੋਰੋਨਾਵਾਇਰਸ ਦਾ ਕਹਿਰ : ਕੈਲੀਫੋਰਨੀਆ ’ਚ ਲਾਕਡਾਊਨ ਲਾਗੂ

769
Share

ਲਾਸ ਏਂਜਲਸ, 20 ਮਾਰਚ (ਪੰਜਾਬ ਮੇਲ)- ਕੋਰੋਨਾ ਵਾਿਇਰਸ ਕਾਰਨ 3 ਕਰੋੜ 90 ਲੱਖ ਤੋਂ ਵੱਧ ਆਬਾਦੀ ਵਾਲੇ ਕੈਲੀਫੋਰਨੀਆ ’ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ’ਚ ਇਸ ਇਨਫੈਕਸ਼ਨ ਤੋਂ ਬਚਾਅ ਲਈ ਜਲਦੀ ਤੋਂ ਜਲਦੀ ਐਂਟੀ ਮਲੇਰੀਅਲ ਦਵਾਈਆਂ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਵੀਰਵਾਰ ਨੂੰ ਚੀਨ ’ਤੇ ਦੋਸ਼ ਲਾਇਆ ਕਿ ਚੀਨ ’ਚ ਕਈ ਮਹੀਨੇ ਪਹਿਲਾਂ ਫੈਲੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਨਾ ਦੇਣ ਕਾਰਣ ਪੂਰੀ ਦੁਨੀਆ ਅੱਜ ਬਹੁਤ ਵੱਡੀ ਕੀਮਤ ਚੁਕਾ ਰਹੀ ਹੈ। ਇਸ ਦਰਮਿਆਨ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜੇਕਰ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ ਤਾਂ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਥੇ ਹੀ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਲਾਕਡਾਊਨ ਲਾਗੂ ਹੋ ਗਿਆ ਹੈ।

ਲਾਸ ਏਂਜਲਸ – ਕੋਰੋਨਾ ਵਾਿਇਰਸ ਕਾਰਨ 3 ਕਰੋੜ 90 ਲੱਖ ਤੋਂ ਵੱਧ ਆਬਾਦੀ ਵਾਲੇ ਕੈਲੀਫੋਰਨੀਆ ’ਚ ਲਾਕਡਾਊਨ ਲਾਗੂ ਕਰ ਦਿੱਤਾ ਗਿਆ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ’ਚ ਇਸ ਇਨਫੈਕਸ਼ਨ ਤੋਂ ਬਚਾਅ ਲਈ ਜਲਦੀ ਤੋਂ ਜਲਦੀ ਐਂਟੀ ਮਲੇਰੀਅਲ ਦਵਾਈਆਂ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਵੀਰਵਾਰ ਨੂੰ ਚੀਨ ’ਤੇ ਦੋਸ਼ ਲਾਇਆ ਕਿ ਚੀਨ ’ਚ ਕਈ ਮਹੀਨੇ ਪਹਿਲਾਂ ਫੈਲੇ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਨਾ ਦੇਣ ਕਾਰਣ ਪੂਰੀ ਦੁਨੀਆ ਅੱਜ ਬਹੁਤ ਵੱਡੀ ਕੀਮਤ ਚੁਕਾ ਰਹੀ ਹੈ। ਇਸ ਦਰਮਿਆਨ ਸੰਯੁਕਤ ਰਾਸ਼ਟਰ ਨੇ ਕਿਹਾ ਕਿ ਜੇਕਰ ਵਾਇਰਸ ਪੂਰੀ ਦੁਨੀਆ ’ਚ ਫੈਲ ਗਿਆ ਤਾਂ ਲੱਖਾਂ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਉਥੇ ਹੀ ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਸਮ ਨੇ ਕਿਹਾ ਕਿ ਵੀਰਵਾਰ ਸ਼ਾਮ ਤੋਂ ਲਾਕਡਾਊਨ ਲਾਗੂ ਹੋ ਗਿਆ ਹੈ।


Share