ਕੋਰੋਨਾਵਾਇਰਸ ਦਾ ਕਹਿਰ : ਇਟਲੀ ਵਿਚ ਇੱਕੋ ਦਿਨ 475 ਮੌਤਾਂ

698
Share

ਰੋਮ, 19 ਮਾਰਚ (ਪੰਜਾਬ ਮੇਲ)- ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਵਿਚ ਵਧਦਾ ਹੀ ਜਾ ਰਿਹਾ ਹੈ। ਫਿਲਹਾਲ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਇਟਲੀ ਵਿਚ ਹੈ। ਜਿੱੱਥੇ ਇੱਕੋ ਦਿਨ ਵਿਚ 475 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਉਥੇ ਮ੍ਰਿਤਕਾਂ ਦੀ ਗਿਣਤੀ 3 ਹਜ਼ਾਰ ਹੋ ਗਈ। 24 ਘੰਟੇ ਦੌਰਾਨ 4207 ਨਵੇਂ ਮਰੀਜ਼ ਸਾਹਮਣੇ ਆਉਣ ਨਾਲ ਕੁੱਲ ਮਰੀਜ਼ਾਂ ਦੀ ਗਿਣਤੀ 35,713 ਪਹੁੰਚ ਗਈ ਹੈ। ਦੂਜੇ ਪਾਸੇ  ਬਰਤਾਨੀਆ ਵਿਚ ਇੱਕੋ ਦਿਨ ਵਿਚ 33 ਮੌਤਾਂ ਅਤੇ 676 ਨਵੇਂ ਮਰੀਜ਼ ਮਿਲਣ ਤੋਂ ਬਾਅਦ ਦੇਸ਼ ਦੀ ਸਾਰੀ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਂਆਂ ਹਨ। ਰਾਹਤ ਦੀ ਖ਼ਬਰ ਚੀਨ ਤੋਂ ਹੈ, ਜਿੱਥੇ ਸਿਰਫ 13 ਨਵੇਂ ਮਰੀਜ਼ ਮਿਲੇ ਹਨ ਅਤੇ 11 ਲੋਕਾਂ ਦੀ ਮੌਤ ਹੋਈ। ਚੀਨ ਵਿਚ ਕੁੱਲ ਪੀੜਤ ਲੋਕਾਂ ਦੀ ਗਿਣਤੀ 80 ਹਜ਼ਾਰ 894 ਹੋ ਗਈ ਹੈ। ਇਟਲੀ ਤੋਂ ਬਾਅਦ ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ ਈਰਾਨ ‘ਤੇ ਹੈ ਜਿੱਥੇ ਇੱਕੋ ਦਿਨ ਵਿਚ 147 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦਾ ਅੰਕੜਾ 1135 ਪਹੁੰਚ ਗਿਆ। ਈਰਾਨ ਵਿਚ ਇੱਕੋ ਦਿਨ ਵਿਚ 1192 ਨਵੇਂ ਮਰੀਜ਼ ਸਾਹਮਣੇ ਆਏ ਹਨ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਅਦਨੋਮ ਨੇ ਬੁਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਮਨੁੱਖਤਾ ਦਾ ਦੁਸ਼ਮਨ ਹੈ। ਜਿਸ ਦੀ ਲਪੇਟ ਵਿਚ ਦੋ ਲੱਖ ਤੋਂ ਜ਼ਿਆਦਾ ਲੋਕ ਆ ਗਏ ਹਨ।
ਈਰਾਨ ਵਿਚ 147 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਦੇਸ਼ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ  ਗਿਣਤੀ 1135 ਹੋ ਗਈ। ਈਰਾਨ ਇਸ ਸਮੇਂ ਪੰਛਮੀ ਏਸ਼ੀਆ ਵਿਚ ਇਸ ਬਿਮਾਰੀ ਦਾ ਕੇਂਦਰ ਬਣਿਆ ਹੋਇਆ ਹੈ। ਆਸ ਪਾਸ ਦੇ ਕਈ ਦੇਸ਼ਾਂ ਜਿਵੇਂ ਪਾਕਿਸਤਾਨ, ਯੂਏਈ, ਬਹਿਰੀਨ ਅਤੇ ਕੁਵੈਤ ਵਿਚ ਕਈ ਮਾਮਲੇ ਈਰਾਨ ਕਾਰਨ ਹੀ ਸਾਹਮਣੇ ਆਏ ਹਨ। ਦੇਸ਼ ਦੇ ਉਪ ਸਿਹਤ ਮੰਤਰੀ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਅਗਲੇ ਦੋ ਹਫ਼ਤੇ ਤੱਕ ਘਰਾਂ ਵਿਚ ਰਹਿਣ।  ਇੱਥੇ ਪੀੜਤ ਲੋਕਾਂ ਦੀ ਗਿਣਤੀ 17 ਹਜ਼ਾਰ 361 ਹੋ ਗਈ ਹੈ।


Share