ਕੋਰੋਨਾਵਾਇਰਸ ਦਾ ਕਹਿਰ : ਇਟਲੀ ‘ਚ ਪਾਜੇਟਿਵ ਆਉਣ ‘ਤੇ ਨਰਸ ਨੇ ਕੀਤੀ ਆਤਮ-ਹੱਤਿਆ

674
Share

ਰੋਮ, 26 ਮਾਰਚ (ਪੰਜਾਬ ਮੇਲ)-  ਮਹਾਮਾਰੀ ਬਣ ਚੁੱਕੇ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ਵਿਚ ਦੇਖਣ ਨੂੰ ਮਿਲ ਰਿਹਾ ਹੈ। ਇਟਲੀ ਵਿਚ ਇਸ ਖਤਰਨਾਕ ਵਾਇਰਸ ਨਾਲ ਸਭ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ ਹਨ। ਬੁੱਧਵਾਰ ਨੂੰ ਇਥੇ ਵਾਇਰਸ ਨੇ 683 ਲੋਕਾਂ ਦੀ ਜਾਨ ਮਹਾਮਾਰੀ ਨੇ ਲੈ ਲਈ ਹੈ। ਇਸ ਵਿਚਾਲੇ ਇਟਲੀ ਦੇ ਹਸਪਤਾਲ ਵਿਚ ਕੰਮ ਕਰਨ ਵਾਲੀ ਇਕ ਨਰਸ ਨੇ ਕੋਰੋਨਾਵਾਇਰਸ ਦਾ ਟੈਸਟ ਪਾਜੇਟਿਵ ਆਉਣ ਤੋਂ ਬਾਅਦ ਆਤਮ-ਹੱਤਿਆ ਕਰ ਲਈ। ਡੇਲੀ ਮੇਲ ਵਿਚ ਛਪੀ ਰਿਪੋਰਟ ਮੁਤਾਬਕ, 34 ਸਾਲਾ ਨਰਸ ਨੂੰ ਜਦ ਪਤਾ ਲੱਗਾ ਕਿ ਉਸ ਨੂੰ ਕੋਰੋਨਾ ਹੈ ਤਾਂ ਉਹ ਕਾਫੀ ਤਣਾਅ ਵਿਚ ਸੀ। ਉਸ ਨੂੰ ਡਰ ਸੀ ਕਿ ਕਿਤੇ ਉਸ ਦੀ ਥਾਂ ਦੂਜੇ ਵੀ ਇਸ ਖਤਰਨਾਕ ਵਾਇਰਸ ਨਾ ਹੋ ਜਾਵੇ। ਇਸ ਕਾਰਨ ਉਸ ਨੇ ਆਤਮ-ਹੱਤਿਆ ਕਰ ਲਈ।

34 ਸਾਲ ਡੇਨੀਏਲਾ ਟਰੇਜੀ ਇਟਲੀ ਵਿਚ ਕੋਰੋਨਾਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਲੋਮਬਾਰਡੀ ਦੇ ਇਕ ਹਸਪਤਾਲ ਵਿਚ ਬਤੌਰ ਨਰਸ ਕੰਮ ਕਰ ਰਹੀ ਸੀ। ਹਾਲ ਹੀ ਵਿਚ ਉਨ੍ਹਾਂ ਨੇ ਕੋਰੋਨਾਵਾਇਰਸ ਦਾ ਟੈਸਟ ਕਰਾਇਆ, ਜਿਸ ਦਾ ਨਤੀਜਾ ਪਾਜੇਟਿਵ ਆਇਆ। ਇਟਲੀ ਦੇ ਨਰਸਿੰਗ ਮਹਾਸੰਘ ਨੇ ਦੱਸਿਆ ਕਿ ਕੋਰੋਨਾ ਪਾਜੇਟਿਵ ਆਉਣ ਤੋਂ ਬਾਅਦ ਟਰੇਜੀ ਕਾਫੀ ਪਰੇਸ਼ਾਨ ਹੋ ਗਈ ਸੀ। ਉਹ ਦਰਦ ਅਤੇ ਨਿਰਾਸ਼ਾ ਵਿਚ ਸੀ। ਨਰਸਿੰਗ ਮਹਾਸੰਘ ਨੇ ਆਖਿਆ ਕਿ ਨਰਸ ਕਾਫੀ ਤਣਾਅ ਵਿਚ ਸੀ ਕਿਉਂਕਿ ਉਸ ਨੂੰ ਇਸ ਗੱਲ ਦਾ ਡਰ ਸੀ ਕਿ ਉਹ ਕੋਰੋਨਾ ਸੰਕਟ ਨੂੰ ਕੰਟੋਰਲ ਵਿਚ ਲਿਆਉਣ ਦੀ ਕੋਸ਼ਿਸ਼ ਕਰਦੇ ਹੋਏ ਖੁਦ ਵਾਇਰਸ ਫੈਲਾ ਰਹੀ ਹੈ, ਇਸ ਕਾਰਨ ਉਸ ਨੇ ਆਤਮ ਹੱਤਿਆ ਕਰ ਲਈ।


Share