ਕੋਰੋਨਾਵਾਇਰਸ : ਦਰਸ਼ਕਾਂ ਦੇ ਬਗੈਰ ਹੀ ਖੇਡਿਆ ਜਾਵੇਗਾ ਆਈਪੀਐਲ!

772
Share

ਮੁੰਬਈ, 12 ਮਾਰਚ (ਪੰਜਾਬ ਮੇਲ)– ਮਹਾਰਾਸ਼ਟਰ ‘ਚ ਹੁਣ ਤੱਕ ਕੋਰੋਨਾਵਾਇਰਸ ਦੇ 11 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਡਰ ਤੋਂ ਸਰਕਾਰ ਹੁਣ ਆਈਪੀਐਲ ਮੈਚ ਬਿਨ੍ਹਾਂ ਦਰਸ਼ਕਾਂ ਦੇ ਕਰਵਾਉਣ ਦਾ ਮਨ ਬਣਾ ਰਹੀ ਹੈ। ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਦੱਸਿਆ ਕਿ ਆਈਪੀਐਲ ਕ੍ਰਿਕਟ ਟੂਰਨਾਮੈਂਟ 29 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਨੂੰ ਲੈ ਕੇ ਬੈਠਕ ਹੋਈ ਹੈ। ਇਸ ‘ਚ ਤੈਅ ਕੀਤਾ ਗਿਆ ਕਿ ਸਟੇਡੀਅਮ ‘ਚ ਆਈਪੀਐਲ ਮੈਚ ਬਗੈਰ ਦਰਸ਼ਕਾਂ ਦੇ ਕਰਵਾਇਆ ਜਾਵੇਗਾ। ਅਜਿਹੀ ਸਥਿਤੀ ‘ਚ ਲੋਕ ਸਟੇਡੀਅਮ ‘ਚ ਆਈਪੀਐਲ ਮੈਚ ਦੇਖਣ ਦੀ ਬਜਾਏ ਟੀਵੀ ‘ਤੇ ਦੇਖ ਸਕਦੇ ਹਨ। ਹਾਲਾਂਕਿ ਅਜੇ ਇਸ ‘ਤੇ ਫੈਸਲਾ ਹੋਣਾ ਬਾਕੀ ਹੈ। ਕੋਰੋਨਾ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਮਹਾਮਾਰੀ ਐਲਾਨ ਦਿੱਤਾ ਹੈ। ਮਹਾਰਾਸ਼ਟਰ ‘ਚ ਹੁਣ ਤੱਕ ਮੁੰਬਈ ‘ਚ 2, ਸਭ ਤੋਂ ਵੱਧ ਪੁਣੇ ‘ਚ 8 ਤੇ ਨਾਗਪੁਰ ‘ਚ 1 ਪਾਜ਼ੇਟਿਵ ਕੇਸ ਪਾਇਆ ਗਿਆ ਹੈ। ਕੋਰੋਨਾ ਦੇ ਡਰ ਤੋਂ ਮੁੰਬਈ ‘ਚ 18, ਪੁਣੇ ‘ਚ 15, ਨਾਸਿਕ ‘ਚ 2 ਤੇ ਨਾਗਪੁਰ ‘ਚ 3 ਨੂੰ ਆਈਸੋਲੇਟਿਡ ਵਾਰਡ ‘ਚ ਰੱਖਿਆ ਗਿਆ ਹੈ। ਦੇਸ਼ ‘ਚ 48 ਘੰਟਿਆਂ ‘ਚ 15 ਨਵੇਂ ਮਰੀਜ਼ ਸਾਹਮਣੇ ਆਏ ਹਨ।


Share