ਕੋਰੋਨਾਵਾਇਰਸ ਤੋਂ ਬਾਅਦ ਹੁਣ ਚੀਨ ‘ਚ ਹੰਤਾ ਵਾਇਰਸ; 1 ਮੌਤ

843

ਬੀਜਿੰਗ , 25 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਦੀ ਮਾਰ ਨਾਲ ਜੂਝ ਰਹੇ ਚੀਨ ‘ਚ ਹੁਣ ਇਕ ਵਿਅਕਤੀ ਦੀ ਹੰਤਾ ਵਾਇਰਸ ਨਾਲ ਮੌਤ ਹੋ ਗਈ ਹੈ। ਪੀੜਤ ਵਿਅਕਤੀ ਕੰਮ ਕਰਨ ਲਈ ਬੱਸ ਰਾਹੀਂ ਯੂਨਾਨ ਸੂਬੇ ਤੋਂ ਸ਼ਾਡੋਂਗ ਸੂਬੇ ਵੱਲ ਜਾ ਰਿਹਾ ਸੀ। ਉਸ ਨੂੰ ਹੰਤਾ ਵਾਇਰਸ ਦਾ ਪਾਜ਼ੀਟਿਵ ਪਾਇਆ ਗਿਆ ਸੀ। ਬੱਸ ‘ਚ ਸਵਾਰ 32 ਹੋਰ ਲੋਕਾਂ ਦੀ ਵੀ ਜਾਂਚ ਕੀਤੀ ਗਈ ਹੈ। ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਵਲੋਂ ਇਸ ਘਟਨਾ ਦੀ ਜਾਣਕਾਰੀ ਦੇਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੜਕੰਪ ਮੱਚ ਗਿਆ ਹੈ ਤੇ ਲੋਕ ਟਵੀਟ ਕਰਕੇ ਡਰ ਜਤਾ ਰਹੇ ਹਨ ਕਿ ਕਿਤੇ ਇਹ ਕੋਰੋਨਾ ਵਾਇਰਸ ਵਾਂਗ ਮਹਾਂਮਾਰੀ ਨਾ ਬਣ ਜਾਵੇ।
ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਵਾਂਗ ਹੰਤਾ ਵਾਇਰਸ ਇਨ੍ਹਾਂ ਘਾਤਕ ਨਹੀਂ ਹੈ। ਇਹ ਇਨਸਾਨ ਵਲੋਂ ਚੂਹੇ ਜਾਂ ਗਲਹਿਰੀ ਦੇ ਸੰਪਰਕ ‘ਚ ਆਉਣ ਨਾਲ ਫੈਲਦਾ ਹੈ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਾਡ ਪ੍ਰੀਵੈਂਸਨ ਮੁਤਾਬਿਕ ਚੂਹਿਆਂ ਦੇ ਘਰ ਦੇ ਅੰਦਰ ਜਾਂ ਬਾਹਰ ਆਉਣ ਨਾਲ ਹੰਤਾ ਵਾਇਰਸ ਦੀ ਇਨਫੈਕਸ਼ਨ ਦਾ ਖਤਰਾ ਰਹਿੰਦਾ ਹੈ।