ਕੋਰੋਨਾਵਾਇਰਸ ‘ਤੇ ਲਾਪ੍ਰਵਾਹੀ ਲਈ ਚੀਨ ਨੇ ਮੰਨੀ ਗਲਤੀ

775

ਕਿਹਾ, ਹਾਂ ਰੋਕਿਆ ਜਾ ਸਕਦਾ ਸੀ ਵਾਇਰਸ
ਬੀਜਿੰਗ, 11 ਮਈ (ਪੰਜਾਬ ਮੇਲ)- ਚੀਨ ਤੋਂ ਫੈਲੇ ਕੋਰੋਨਾਵਾਇਰਸ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ ਕਿ ਇਹ ਸਭ ਉਸ ਦੀ ਲਾਪ੍ਰਵਾਹੀ ਕਾਰਨ ਹੋਇਆ। ਮਹਾਮਾਰੀ ਦੇ ਇਸ ਫੈਲਾਅ ਨੇ ਚੀਨ ਦੇ ਪਬਲਿਕ ਹੈਲਥ ਸਿਸਟਮ ਦੀਆਂ ਖਾਮੀਆਂ ਦੀ ਪੋਲ ਦਿੱਤੀ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਲੀ ਬਿਨ ਨੇ ਇਸ ਗੱਲ ਨੂੰ ਸਵੀਕਾਰ ਕਰਦੇ ਹੋਏ ਆਖਿਆ ਕਿ ਵਾਇਰਸ ਨੂੰ ਰੋਕਿਆ ਜਾ ਸਕਦਾ ਸੀ ਪਰ ਹੈਲਥ ਕੇਅਰ ਸਿਸਟਮ ਵਿਚ ਖਾਮੀਆਂ ਕਾਰਨ ਸਫਲਤਾ ਨਾ ਮਿਲ ਪਾਈ।
ਉਨ੍ਹਾਂ ਆਖਿਆ ਕਿ ਬੀਮਾਰੀ ਦੇ ਰੋਕਥਾਮ ਅਤੇ ਕੰਟਰੋਲ ਵਿਚ ਕਰਨ ਦੇ ਯਤਨਾਂ ਨੂੰ ਬਿਹਤਰ ਬਣਾਉਣ ਲਈ ਸੁਧਾਰ ਕੀਤੇ ਜਾ ਰਹੇ ਹਨ। ਚੀਨ ਦਾ ਸਿਹਤ ਵਿਭਾਗ ਕੇਂਦਰੀਕਰਨ, ਏਕੀਕ੍ਰਿਤ ਅਤੇ ਕੁਸ਼ਲ ਲੀਡਰਸ਼ਿਪ ਵਾਲਾ ਸਿਸਟਮ ਤਿਆਰ ਕਰੇਗਾ ਜੋ ਭਵਿੱਖ ਵਿਚ ਕਿਸੇ ਪਬਲਿਕ ਹੈਲਥ ਦੇ ਸੰਕਟ ਵੇਲੇ ਜ਼ਿਆਦਾ ਤੇਜ਼ੀ ਨਾਲ ਹੋਰ ਪ੍ਰਭਾਵੀ ਤਰੀਕੇ ਨਾਲ ਕੰਮ ਕਰੇਗਾ। ਲੀ ਨੇ ਆਖਿਆ ਕਿ ਅਧਿਕਾਰੀ ਬੀਮਾਰੀ ਕੰਟਰੋਲ ਅਤੇ ਰੋਕਥਾਮ ਦੇ ਲਈ ਬਿੱਗ ਡਾਟਾ, ਆਰਟੀਫਿਸ਼ੀਅਲ ਇੰਟੈਲੀਜੈਂਸ, ਕਲਾਉਡ ਕੰਪਿਊਟਿੰਗ ਅਤੇ ਹੋਰ ਤਕਨੀਕ ਦਾ ਇਸਤੇਮਾਲ ਕਰਦੇ ਆਧੁਨਿਕ ਸਿਸਟਮ ਬਣਾਉਣ ‘ਤੇ ਚਰਚਾ ਕਰ ਰਹੇ ਹਨ।