ਕੋਰੋਨਾਵਾਇਰਸ: ਟਰੰਪ ਵੱਲੋਂ ਕਈ ਦੇਸ਼ਾਂ ‘ਤੇ ਵੀਜ਼ਾ ਪਾਬੰਦੀ ਦਾ ਐਲਾਨ

733
Share

-ਅਮਰੀਕਾ ‘ਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਵਾਪਸੀ ਦੀ ਆਗਿਆ ਨਾ ਦੇਣ ਵਾਲੇ ਦੇਸ਼ਾਂ ‘ਤੇ ਲੱਗੇਗੀ ਪਾਬੰਦੀ
ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਘਾਤਕ ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਅਮਰੀਕਾ ‘ਚ ਮੌਜੂਦ ਵਿਦੇਸ਼ੀ ਨਾਗਰਿਕਾਂ ਨੂੰ ਸਵਦੇਸ਼ ਵਾਪਸੀ ਦੀ ਆਗਿਆ ਨਾ ਦੇਣ ਜਾਂ ਇਸ ਵਿਚ ਗਲਤ ਤਰੀਕੇ ਨਾਲ ਦੇਰੀ ਕਰਨ ਵਾਲੇ ਦੇਸ਼ਾਂ ਦੇ ਖਿਲਾਫ ਵੀਜ਼ਾ ਪਾਬੰਦੀ ਲਾਉਣ ਸਬੰਧੀ ਇਕ ਸਰਕਾਰੀ ਹੁਕਮ ‘ਤੇ ਦਸਤਖਤ ਕੀਤੇ ਹਨ।
ਟਰੰਪ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ ਦੇ ਵਿਚਾਲੇ ਜਿਸ ਵੀ ਦੇਸ਼ ਨੇ ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਸਵਦੇਸ਼ ਵਾਪਸੀ ਦੀ ਆਗਿਆ ਨਾ ਦਿੱਤੀ ਜਾਂ ਗਲਤ ਢੰਗ ਨਾਲ ਦੇਰੀ ਕੀਤੀ, ਅਮਰੀਕਾ ਉਨ੍ਹਾਂ ‘ਤੇ ਵੀਜ਼ਾ ਪਾਬੰਦੀ ਲਾਏਗਾ। ਇਨ੍ਹਾਂ ਦੇਸ਼ਾਂ ਨੇ ਅਮਰੀਕੀ ਲੋਕਾਂ ਦੇ ਲਈ ਸਿਹਤ ਸਬੰਧੀ ਖਤਰੇ ਹੋਰ ਵਧਾ ਦਿੱਤੇ ਹਨ। ਅਮਰੀਕਾ ਦੇਸ਼ ਦੇ ਕਾਨੂੰਨ ਦਾ ਉਲੰਘਣ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵਾਪਸ ਘੱਲਣ ‘ਚ ਸਮਰਥ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਵਿਦੇਸ਼ ਮੰਤਰੀ ਜਲਦੀ ਤੋਂ ਜਲਦੀ ਤੇ ਜ਼ਿਆਦਾ ਤੋਂ ਜ਼ਿਆਦਾ 7 ਦਿਨਾਂ ਦੇ ਅੰਦਰ ਪਰਵਾਸ ਤੇ ਨਾਗਰਿਕਤਾ ਕਾਨੂੰਨ ਦੀ ਧਾਰਾ 234(ਡੀ) ਦੇ ਤਹਿਤ ਵੀਜ਼ਾ ਪਾਬੰਦੀ ਲਾਉਣ ਦੇ ਲਈ ਇਕ ਯੋਜਨਾ ਤਿਆਰ ਕਰਨ।


Share