ਜਲੰਧਰ, 5 ਸਤੰਬਰ (ਪੰਜਾਬ ਮੇਲ)-ਕੋਰੋਨਾਵਾਇਰਸ ਨਾਲ ਜਲੰਧਰ ਵਿਚ 6 ਮੌਤਾਂ ਹੋ ਗਈਆਂ ਹਨ, ਜਦ ਕਿ 235 ਜਣਿਆਂ ਦੀਆਂ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਮ੍ਰਿਤਕਾਂ ‘ਚ 78 ਸਾਲ ਦਾ ਕ੍ਰਿਸ਼ਨਕੁਮਾਰ ਵਾਸੀ ਨਿਊ ਮਾਡਲ ਹਾਊਸ, ਰੂਪ ਲਾਲ ( 73) ਵਾਸੀ ਨਿਊ ਦਸ਼ਮੇਸ਼ ਨਗਰ, ਜਸਵਿੰਦਰ ਸਿੰਘ (71) ਵਾਸ ਮੁਹੱਲਾ ਗੋਬਿੰਦਗੜ੍ਹ, ਨਰਿੰਦਰ ਸਿੰਘ (61) ਵਾਸੀ ਵਿਦਿਆਸਾਗਰ ਜਲੰਧਰ ਛਾਉਣੀ ਤੇ ਪ੍ਰੀਤਮ ਸਿੰਘ (60) ਸ਼ਾਮਲ ਹਨ। ਜ਼ਿਲ੍ਹੇ ‘ਚ ਮੌਤਾਂ ਦਾ ਅੰਕੜਾ 196 ਤੱਕ ਪਹੁੰਚ ਗਿਆ ਹੈ ਜਦ ਕਿ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 7600 ਨੂੰ ਟੱਪ ਗਈ ਹੈ।