ਕੋਰੋਨਾਵਾਇਰਸ : ਚੀਨ ਦੇ ਵੁਹਾਨ ‘ਚ ਲਾਕਡਾਊਨ ਹੱਟਦੇ ਹੀ ਸੰਸਕਾਰ ਲਈ ਲੱਗ ਰਹੀਆਂ ਲੰਬੀਆਂ ਲਾਈਨਾਂ

885
Share

ਬੀਜਿੰਗ, 12 ਅਪਰੈਲ (ਪੰਜਾਬ ਮੇਲ)- ਚੀਨ ਦੇ ਵੁਹਾਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਚੱਲਦੇ 76 ਦਿਨ ਤੋਂ ਜਾਰੀ ਲਾਕਡਾਊਨ ਹੁਣ ਹਟਾ ਲਿਆ ਗਿਆ ਹੈ। ਬਜ਼ਾਰ ਹੁਣ ਆਮ ਹੋਣ ਲੱਗੇ ਹਨ ਅਤੇ ਲੋਕਾਂ ਨੇ ਕੰਮ ‘ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਹੈ। ਚੀਨ ਦੇ ਸਰਕਾਰੀ ਅੰਕਡ਼ਿਆਂ ਮੁਤਾਬਕ, ਵੁਹਾਨ ਵਿਚ ਇਨਫੈਕਸ਼ਨ ਨਾਲ ਕਰੀਬ 200 ਮੌਤਾਂ ਹੋਈਆਂ ਹਨ। ਹੁਣ ਲਾਕਡਾਊਨ ਹੱਟਦੇ ਹੀ ਸ਼ਹਿਰ ਵਿਚ ਸੰਸਕਾਰ ਲਈ ਲੰਬੀ ਲਾਈਨਾਂ ਲੱਗ ਗਈਆਂ ਹਨ।

. ਐਨ. ਐਨ. ਦੀ ਇਕ ਰਿਪੋਰਟ ਮੁਤਾਬਕ, ਫਿਊਨਰਲ ਹੋਮਸ ਅਤੇ ਕਬਰਸਤਾਨਾਂ ਦੇ ਬਾਹਰ ਲੰਬੀ ਲਾਈਨਾਂ ਦੇਖੀਆਂ ਜਾ ਰਹੀਆਂ ਹਨ। ਝਾਂਗ ਹੇਈ ਦੱਸਦੇ ਹਨ ਕਿ ਲਾਕਡਾਊਨ ਹੱਟਣ ਤੋਂ ਬਾਅਦ ਮੈਂ ਗੱਡੀ ਕੱਢੀ ਅਤੇ ਆਪਣੇ ਬੁੱਢੇ ਪਿਤਾ ਦੇ ਸੰਸਕਾਰ ਲਈ 500 ਕਿਲੋਮੀਟਰ ਡਰਾਈਵ ਕਰਕੇ ਵੁਹਾਨ ਪਹੁੰਚਿਆ ਹਾਂ। ਝਾਂਗ ਦੇ ਪਿਤਾ ਦੀ ਉਮਰ 76 ਸਾਲ ਸੀ ਅਤੇ ਉਨਾਂ ਦਾ ਇਕ ਪੈਰ ਟੁੱਟ ਗਿਆ ਸੀ ਪਰ ਲਾਕਡਾਊਨ ਦੇ ਚੱਲਦੇ ਉਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਬਾਅਦ ਵਿਚ ਕਿਸੇ ਤਰ੍ਹਾਂ ਨਾਲ ਜਦ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਥੇ ਉਨ੍ਹਾਂ ਨੂੰ ਕੋਰੋਨਾਵਾਇਰਸ ਹੋ ਗਿਆ ਅਤੇ ਉਨ੍ਹਾਂ ਦੀ 2 ਦਿਨ ਬਾਅਦ ਮੌਤ ਹੋ ਗਈ। ਲਾਕਡਾਊਨ ਕਾਰਨ ਝਾਂਗ ਨਾ ਤਾਂ ਪਿਤਾ ਨਾਲ ਮਿਲ ਪਾਏ ਅਤੇ ਹੁਣ ਉਨ੍ਹਾਂ ਨੂੰ ਪਿਤਾ ਦਾ ਸੰਸਕਾਰ ਕਰਨ ਦਾ ਮੌਕਾ ਮਿਲਿਆ ਹੈ।


Share