ਕੋਰੋਨਾਵਾਇਰਸ ਖਿਲਾਫ ਪ੍ਰਯੋਗਾਤਮਕ ਦਵਾਈ ਪ੍ਰਭਾਵੀ ਸਾਬਿਤ ਹੋਈ : ਅਮਰੀਕੀ ਬਾਇਓਟੈੱਕ ਕੰਪਨੀ ਨੇ ਕੀਤਾ ਦਾਅਵਾ

711
Share

ਵਾਸ਼ਿੰਗਟਨ, 30 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੀ ਇਕ ਬਾਇਓਟੈੱਕ ਕੰਪਨੀ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ ਇਕ ਵੱਡੇ ਸਰਕਾਰੀ ਅਧਿਐਨ ‘ਚ ਕੋਰੋਨਾਵਾਇਰਸ ਖਿਲਾਫ ਪ੍ਰਯੋਗਾਤਮਕ ਦਵਾਈ ਪ੍ਰਭਾਵੀ ਸਾਬਿਤ ਹੋਈ ਹੈ। ਗਿਲਡੀ ਸਾਇੰਸਜ ਦੀ ਮੰਨੀਏ ਤਾਂ ਉਸ ਦੀ ਦਵਾਈ ਰੇਡਮੇਸਿਵਿਰ ਕੋਰੋਨਾਵਾਇਰਸ ਖਿਲਾਫ ਇਸ ਤਰ੍ਹਾਂ ਦੀ ਜਾਂਚ ਵਿਚ ਖਰੀ ਉਤਰਣ ਵਾਲੀ ਪਹਿਲੀ ਦਵਾਈ ਹੋਵੇਗੀ।
ਇਲਾਜ ਦਾ ਵਿਕਲਪ ਮਿਲਣ ‘ਤੇ ਮਹਾਮਾਰੀ ਨਾਲ ਨਜਿੱਠਣ ਦੀ ਦਿਸ਼ਾ ਵਿਚ ਵੱਡਾ ਕਦਮ ਹੋ ਸਕਦਾ ਹੈ ਕਿਉਂਕਿ ਸਿਹਤ ਅਧਿਕਾਰੀ ਅਜੇ ਕਿਸੇ ਤਰ੍ਹਾਂ ਦਾ ਟੀਕਾ ਵਿਕਸਤ ਹੋਣ ਵਿਚ ਘਟੋਂ-ਘੱਟ ਇਕ ਸਾਲ ਜਾਂ ਉਸ ਤੋਂ ਜ਼ਿਆਦਾ ਸਮਾਂ ਲਗਾਉਣ ਦੀ ਸੰਭਾਵਨਾ ਜਤਾ ਰਹੇ ਹਨ। ਨੈਸ਼ਨਲ ਇੰਸਟੀਚਿਊਟ ਆਫ ਹੈਲਥ (ਐਨ. ਆਈ. ਐਚ.) ਵੱਲੋਂ ਕਰਾਏ ਗਏ ਅਧਿਐਨ ਵਿਚ ਦੁਨੀਆ ਭਰ ਵਿਚ ਹਸਪਤਾਲਾਂ ਵਿਚ ਦਾਖਲ ਕੋਰੋਨਾ ਦੇ ਕਰੀਬ 800 ਰੋਗੀਆਂ ਵਿਚ ਰੇਮਡੇਸਿਵਿਰ ਬਨਾਮ ਆਮ ਦੇਖਭਾਲ ਦਾ ਪ੍ਰੀਖਣ ਕੀਤਾ ਗਿਆ। ਗਿਲੀਡ ਨੇ ਬੁੱਧਵਾਰ ਨੂੰ ਨਤੀਜਿਆਂ ਦਾ ਬਿਊਰਾ ਨਹੀਂ ਦਿੱਤਾ ਪਰ ਆਖਿਆ ਕਿ ਜਲਦ ਹੀ ਇਸ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ। ਐਨ. ਆਈ. ਐਚ. ਦੇ ਅਧਿਕਾਰੀਆਂ ਨੇ ਇਸ ਬਾਰੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


Share