ਕੋਰੋਨਾਵਾਇਰਸ: ਖਸਤਾਹਾਲ ਅਰਥਵਿਵਸਥਾ ਬਚਾਉਣ ਲਈ ਲਾਕਡਾਊਨ ਹਟਾਏਗਾ ਪਾਕਿਸਤਾਨ

779
Share

ਇਸਲਾਮਾਬਾਦ, 8 ਮਈ (ਪੰਜਾਬ ਮੇਲ)- ਪਾਕਿਸਤਾਨ ਆਪਣੀ ਖਸਤਾਹਾਲ ਅਰਥਵਿਵਸਥਾ ਦੇ ਕਾਰਣ ਸ਼ਨੀਵਾਰ ਨੂੰ ਲਾਕਡਾਊਨ ਹਟਾਉਣ ਜਾ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸ ਸਹੀ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਹ ਫੈਸਲਾ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਦੇਸ਼ ਦੀ ਵੱਡੀ ਆਬਾਦੀ ਵਿਚ ਗਰੀਬ ਲੋਕ ਤੇ ਮਜ਼ਦੂਰ ਕਿਸੇ ਵੀ ਤਰ੍ਹਾਂ ਨਾਲ ਲੰਬੇ ਸਮੇਂ ਤੱਕ ਲਾਕਡਾਊਨ ਨਹੀਂ ਸਹਿ ਸਕਦੇ। ਉਹਨਾਂ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਸਾਨੂੰ ਹੁਣ ਲਾਕਡਾਊਨ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
ਟੈਲੀਵਿਜ਼ਨ ‘ਤੇ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਅਸੀਂ ਇਸ ਨੂੰ ਅਜਿਹੇ ਸਮੇਂ ਵਿਚ ਕਰ ਰਹੇ ਹਾਂ ਜਦੋਂ ਸਾਡਾ ਕੋਰੋਨਾ ਵਾਇਰਸ ਦਾ ਗਰਾਫ ਉਪਰ ਜਾ ਰਿਹਾ ਹੈ ਪਰ ਇਹ ਉਨੀਂ ਤੇਜ਼ੀ ਨਾਲ ਨਹੀਂ ਵਧ ਰਿਹਾ, ਜਿੰਨੀਂ ਅਸੀਂ ਉਮੀਦ ਕਰ ਰਹੇ ਸੀ। ਕੋਰੋਨਾ ਵਾਇਰਸ ਦੇ ਪ੍ਰਸਾਰ ਦੇ ਕਾਰਣ ਪਾਕਿਸਤਾਨ ਨੇ ਪੰਜ ਹਫਤੇ ਲਾਕਡਾਊਨ ਰੱਖਿਆ। ਹੁਣ ਤੱਕ ਰਿਪੋਰਟ ਦੇ ਮੁਤਾਬਕ ਕੋਰੋਨਾ ਵਾਇਰਸ ਦੇ 24,073 ਮਾਮਲੇ ਸਾਹਮਣੇ ਆਏ ਹਨ ਤੇ ਹੁਣ ਤੱਕ 564 ਲੋਕਾਂ ਦੀ ਮੌਤ ਹੋਈ ਹੈ। ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵਧੇਰੇ ਮਾਮਲੇ ਵੀਰਵਾਰ ਨੂੰ 1,523 ਮਾਮਲੇ ਸਾਹਮਣੇ ਆਏ ਹਨ।
ਖਸਤਾਹਾਲ ਪਾਕਿਸਤਾਨ ਨੇ ਜੀ-20 ਮੈਂਬਰ ਦੇਸ਼ਾਂ ਤੋਂ ਕਰਜ਼ ਰਾਹਤ ਦੇ ਲਈ ਰਸਮੀ ਤੌਰ ‘ਤੇ ਬੇਨਤੀ ਕੀਤੀ ਹੈ। ਨਾਲ ਹੀ ਇਹ ਵੀ ਵਾਅਦਾ ਕੀਤਾ ਹੈ ਕਿ ਆਈ.ਐੱਮ.ਐੱਫ. ਤੇ ਵਿਸ਼ਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਮਿਲਣ ਵਾਲੇ ਕਰਜ਼ ਤੋਂ ਇਲਾਵਾ ਉਹ ਕਿਸੇ ਹੋਰ ਰਿਆਇਤੀ ਕਰਜ਼ ਦੇ ਲਈ ਸਮਝੌਤਾ ਨਹੀਂ ਕਰੇਗਾ। 15 ਅਪ੍ਰੈਲ ਨੂੰ ਹੋਈ ਬੈਠਕ ਵਿਚ ਜੀ-20 ਦੇ ਮੈਂਬਰਾਂ ਨੇ ਪਾਕਿਸਤਾਨ ਸਣੇ 76 ਦੇਸ਼ਾਂ ਨੂੰ ਕੋਰੋਨਾ ਮਹਾਮਾਰੀ ਦੇ ਕਾਰਣ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਕਰਜ਼ ਦੀਆਂ ਕਿਸਤਾਂ ਫਿਲਹਾਲ ਜਮਾਂ ਨਾ ਕਰਨ ਦੀ ਛੋਟ ਦੇਣ ਦਾ ਫੈਸਲਾ ਲਿਆ ਸੀ। ਇਹ ਰੋਕ ਮਈ ਤੋਂ ਲੈ ਕੇ ਦਸੰਬਰ 2020 ਤੱਕ ਦੀਆਂ ਕਿਸਤਾਂ ਲਈ ਹੈ।


Share