ਕੋਰੋਨਾਵਾਇਰਸ: ਕੇਂਦਰ ਨੇ ਦੇਸ਼ ‘ਚ ਰੈੱਡ, ਔਰੇਂਜ ਤੇ ਗਰੀਨ ਜ਼ੋਨ ਐਲਾਨੇ

767
Share

ਪਟਿਆਲਾ, ਲੁਧਿਆਣਾ, ਜਲੰਧਰ ਤੇ ਚੰਡੀਗੜ੍ਹ ਰੈੱਡ ਜ਼ੋਨ ‘ਚ
ਨਵੀਂ ਦਿੱਲੀ, 3 ਮਈ (ਪੰਜਾਬ ਮੇਲ)- ਦੇਸ਼ ਵਿਚ ਲਾਗੂ ਲੌਕਡਾਊਨ ਦੇ ਦੂਜੇ ਗੇੜ ਦੇ ਖਤਮ ਹੋਣ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲੇ ਨੇ ਦੇਸ਼ ਵਿਚ 130 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ, 284 ਨੂੰ ਔਰੇਂਜ ਜ਼ੋਨ ਤੇ 319 ਨੂੰ ਗਰੀਨ ਜ਼ੋਨ ਵਿਚ ਰੱਖਿਆ ਹੈ। ਚੰਡੀਗੜ੍ਹ ਨੂੰ ਰੈੱਡ ਜ਼ੋਨ ਹਾਟਸਪਾਟ ‘ਚ ਰੱਖਿਆ ਗਿਆ ਹੈ। ਪੰਜਾਬ ਦੇ ਤਿੰਨ ਜ਼ਿਲ੍ਹੇ ਪਟਿਆਲਾ, ਜਲੰਧਰ ਤੇ ਲੁਧਿਆਣਾ ਨੂੰ ਰੈੱਡ ਜ਼ੋਨ, 15 ਜ਼ਿਲ੍ਹੇ, ਜਿਨ੍ਹਾਂ ਵਿਚ ਐੱਸ.ਏ.ਐੱਸ. ਨਗਰ, ਪਠਾਨਕੋਟ, ਮਾਨਸਾ, ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ, ਫਰੀਦਕੋਟ, ਸੰਗਰੂਰ, ਨਵਾਂ ਸ਼ਹਿਰ, ਫ਼ਿਰੋਜ਼ਪੁਰ, ਮੁਕਤਸਰ, ਮੋਗਾ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਬਰਨਾਲਾ ਨੂੰ ਔਰੇਂਜ ਜ਼ੋਨ ਵਿਚ ਰੱਖਿਆ ਗਿਆ ਹੈ। ਗਰੀਨ ਜ਼ੋਨ ਵਿਚ ਰੂਪਨਗਰ, ਫਤਹਿਗੜ੍ਹ ਸਾਹਿਬ ਤੇ ਬਠਿੰਡਾ ਹਨ। ਇਨ੍ਹਾਂ ਇਲਾਕਿਆਂ ਨੂੰ ਕੋਵਿਡ-19 ਮਾਮਲਿਆਂ ਦੀ ਗਿਣਤੀ, ਮਾਮਲਿਆਂ ਦੇ ਦੁੱਗਣੇ ਹੋਣ ਦੀ ਦਰ, ਮਾਮਲਿਆਂ, ਜਾਂਚ ਸਮਰਥਾ ਤੇ ਨਿਗਰਾਨੀ ਏਜੰਸੀਆਂ ਨੂੰ ਮਿਲੀ ਜਾਣਕਾਰੀ ਦੇ ਅਧਾਰ ‘ਤੇ ਵੰਡਿਆ ਗਿਆ ਹੈ। ਮੁੰਬਈ, ਦਿੱਲੀ, ਕੋਲਕਾਤਾ, ਹੈਦਰਾਬਾਦ, ਪੁਣੇ, ਬੰਗਲੌਰ ਤੇ ਅਹਿਮਦਾਬਾਦ ਨੂੰ ਰੈੱਡ ਜ਼ੋਨ ਵਿੱਚ ਰੱਖਿਆ ਗਿਆ ਹੈ।


Share