ਕੋਰੋਨਾਵਾਇਰਸ ਕਾਰਨ ਵੱਧ ਮੌਤਾਂ ਵਾਲੇ ਮੁਲਕਾਂ ਦੀ ਲੋਕ ਲੁਭਾਊ ਆਗੂ ਕਰ ਨੇ ਅਗਵਾਈ

619
Share

ਟਰੰਪ, ਮੋਦੀ, ਜੌਹਨਸਨ, ਬੋਲਸੋਨਾਰੋ ਤੇ ਦੀਆਂ ਨੀਤੀਆਂ ਮਾਰੂ ਸਾਬਿਤ ਹੋਈਆਂ
ਵਾਸ਼ਿੰਗਟਨ, 23 ਜੁਲਾਈ (ਪੰਜਾਬ ਮੇਲ)- ਕੋਰੋਨਾਵਾਇਰਸ ਕਾਰਨ ਜਿਹੜੇ ਮੁਲਕਾਂ ‘ਚ ਸਭ ਤੋਂ ਵੱਧ ਮੌਤਾਂ ਦਰਜ ਹੋਈਆਂ ਹਨ, ਉਨ੍ਹਾਂ ‘ਚ ਇਕ ਗੱਲ ਸਾਂਝੀ ਹੈ ਕਿ ਉਥੋਂ ਦੀ ਅਗਵਾਈ ਲੋਕ ਲੁਭਾਊ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ। ਸਿਆਸਤ ‘ਚ ਲੋਕ ਲੁਭਾਊ ਨੀਤੀਆਂ ਉਹ ਹਨ ਜੋ ਲੋਕਾਂ ‘ਚ ਮਸ਼ਹੂਰ ਹੁੰਦੀਆਂ ਹਨ। ਅਮਰੀਕਾ ‘ਚ ਡੋਨਲਡ ਟਰੰਪ, ਬ੍ਰਿਟੇਨ ‘ਚ ਬੋਰਿਸ ਜੌਹਨਸਨ, ਬ੍ਰਾਜ਼ੀਲ ‘ਚ ਜੇ ਬੋਲਸੋਨਾਰੋ ਅਤੇ ਭਾਰਤ ‘ਚ ਨਰਿੰਦਰ ਮੋਦੀ ਸਮਾਜਿਕ ਲਾਭ ਦੇ ਵਾਅਦੇ ਕਰ ਕੇ ਅਤੇ ਪੁਰਾਣੀਆਂ ਨੀਤੀਆਂ ਨੂੰ ਨਕਾਰ ਕੇ ਸੱਤਾ ‘ਚ ਆਏ ਹਨ।
ਪਰ ਜਦੋਂ ਕੋਵਿਡ-19 ਵਰਗੀ ਨਵੀਂ ਬਿਮਾਰੀ ਨਾਲ ਜੰਗ ਦੀ ਗੱਲ ਆਉਂਦੀ ਹੈ, ਤਾਂ ਚਰਚਿਤ ਆਗੂਆਂ ਦੀਆਂ ਵਿਨਾਸ਼ਕਾਰੀ ਨੀਤੀਆਂ ਉਦਾਰਵਾਦੀ ਜਮਹੂਰੀਅਤ ਵਾਲੇ ਮੁਲਕਾਂ ਜਰਮਨੀ, ਫਰਾਂਸ, ਆਈਸਲੈਂਡ, ਦੱਖਣੀ ਕੋਰੀਆ ਅਤੇ ਜਪਾਨ ਦੇ ਮੁਕਾਬਲੇ ਸਥਿਤੀ ਬਹੁਤ ਮਾੜੇ ਢੰਗ ਨਾਲ ਨਜਿੱਠ ਰਹੀਆਂ ਹਨ। ਮਾਹਿਰ ਹੁਣ ਵਿਚਾਰ ਕਰ ਰਹੇ ਹਨ ਕਿ ਉਦਾਰਵਾਦੀ ਲੋਕਤੰਤਰ, ਜਿਸ ਨੇ ਦੂਜੀ ਵਿਸ਼ਵ ਜੰਗ ‘ਚ ਫਾਸ਼ੀਵਾਦ ਨੂੰ ਹਰਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ, 21ਵੀਂ ਸਦੀ ਦੀਆਂ ਗੁੰਝਲਦਾਰ ਚੁਣੌਤੀਆਂ ਦਾ ਟਾਕਰਾ ਕਰ ਸਕਦੇ ਹਨ। ਭਾਰਤ ‘ਚ ਸ਼੍ਰੀ ਮੋਦੀ ਨੇ ਬੰਦ ਅਤੇ ਲੌਕਡਾਊਨ ਲਗਾ ਕੇ ਮਹਾਮਾਰੀ ਨਾਲ ਲੜਨ ਦੀ ਤਾਕਤ ਦਿਖਾਈ। ਜੌਰਜਟਾਊਨ ਯੂਨੀਵਰਸਿਟੀ ‘ਚ ਇਕਨਾਮਿਕਸ ਦੇ ਪ੍ਰੋਫੈਸਰ ਜੀਸ਼ਨੂ ਦਾਸ ਕਰੋਨਾਵਾਇਰਸ ਦੇ ਮਾਮਲੇ ‘ਚ ਭਾਰਤ ਅਤੇ ਅਮਰੀਕਾ ਵਿਚਕਾਰ ਸਾਂਝ ਦੇਖਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ‘ਚ ਵਾਇਰਸ ਨੇ ਵਿਗਿਆਨ ਅਤੇ ਅੰਕੜਿਆਂ ਦੀ ਬੇਭਰੋਸਗੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਦੇ ਨਾਲ ਅਹਿਮ ਸੰਸਥਾਵਾਂ ਦੀ ਕਮਜ਼ੋਰੀ ਅਤੇ ਸੂਬਾਈ ਸੰਸਥਾਵਾਂ ਦੀ ਵੈਧਤਾ ‘ਤੇ ਵੀ ਸਵਾਲ ਉੱਠੇ ਹਨ।


Share