ਕੋਰੋਨਾਵਾਇਰਸ ਕਾਰਨ ਵਿਸ਼ਵ ਭਰ ਦੇ ਹਵਾਈ ਕਾਰੋਬਾਰ ਨੂੰ 253 ਅਰਬ ਪੌਂਡ ਨੁਕਸਾਨ ਹੋਣ ਦਾ ਅਨੁਮਾਨ

744
Share

ਲੰਡਨ, 21 ਮਈ (ਪੰਜਾਬ ਮੇਲ)-ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਕਾਰਨ ਵਿਸ਼ਵ ਭਰ ਦੇ ਹਵਾਈ ਕਾਰੋਬਾਰ ਨੂੰ 2020 ਸਾਲ ‘ਚ 253 ਅਰਬ ਪੌਂਡ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ ਅਤੇ 45 ਫ਼ੀਸਦੀ ਹਵਾਈ ਆਵਾਜਾਈ ਬੰਦ ਹੋਣ ਦਾ ਖ਼ਤਰਾ ਹੈ। ਹਵਾਈ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਕੰਪਨੀ ਰੋਲਸ ਰੋਇਸ ਨੇ 9000 ਕਾਮਿਆਂ ਦੀ ਛੁੱਟੀ ਕਰਨ ਦਾ ਐਲਾਨ ਕੀਤਾ ਹੈ। ਡਰਬੀ ਸਥਿਤ ਕੰਪਨੀ ਵੱਲੋਂ ਹਵਾਬਾਜ਼ੀ ਕਾਰੋਬਾਰ ਨੂੰ ਕੋਰੋਨਾ ਵਾਇਰਸ ਕਾਰਨ ਹੋ ਰਹੇ ਵੱਡੇ ਆਰਥਿਕ ਨੁਕਸਾਨ ਨੂੰ ਵੇਖਦਿਆਂ ਕਾਮਿਆਂ ਦਾ 5ਵਾਂ ਹਿੱਸਾ ਘਟਾਇਆ ਜਾ ਰਿਹਾ ਹੈ। ਇਹ ਨੌਕਰੀਆਂ ਦੇ ਕੱਟ ਦਾ ਵੱਡਾ ਪ੍ਰਭਾਵ ਡਰਬੀ ਵਾਲੇ ਪਲਾਂਟ ‘ਤੇ ਪਵੇਗਾ। ਜ਼ਿਕਰਯੋਗ ਹੈ ਕਿ ਰੋਲਸ ਰੋਇਸ ਕੰਪਨੀ ਲਈ ਵਿਸ਼ਵ ਭਰ ‘ਚ 52000 ਲੋਕ ਕੰਮ ਕਰਦੇ ਹਨ। ਕੰਪਨੀ ਦੇ ਮੁਖੀ ਵਾਰਨ ਈਸਟ ਨੇ ਕਿਹਾ ਹੈ ਕਿ ਇਹ ਮੰਦੀ ਅਸੀਂ ਪੈਦਾ ਨਹੀਂ ਕੀਤੀ ਪਰ ਇਸ ਦਾ ਸਾਹਮਣਾ ਅਸੀਂ ਕਰ ਰਹੇ ਹਾਂ, ਜਿਸ ਨਾਲ ਨਜਿੱਠਣ ਦੀ ਲੋੜ ਹੈ। ਰੋਲਸ ਰੋਇਸ ਦਾ ਸਭ ਤੋਂ ਵੱਡਾ ਪਲਾਂਟ ਡਰਬੀ ਵਿਚ ਸਥਿਤ ਹੈ। ਕੰਪਨੀ ਵੱਲੋਂ 4000 ਲੋਕਾਂ ਨੂੰ ਪਹਿਲਾਂ ਹੀ ਫਰਲੋ ‘ਤੇ ਭੇਜਿਆ ਜਾ ਚੁੱਕਾ ਹੈ। ਕੰਪਨੀ ਨੇ ਕਿਹਾ ਹੈ ਕਿ ਨੌਕਰੀਆਂ ਖ਼ਤਮ ਕਰਨ ਅਤੇ ਪਲਾਂਟ ਤੋਂ 1.3 ਬਿਲੀਅਨ ਪੌਂਡ ਬੱਚਤ ਹੋਣ ਦਾ ਅਨੁਮਾਨ ਹੈ।


Share