ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 3512; ਦੁਨੀਆਂ ਭਰ ਦੇ 94 ਦੇਸ਼ਾਂ ‘ਚ 1,03,064 ਲੋਕ ਪ੍ਰਭਾਵਿਤ

672

ਵਾਸ਼ਿੰਗਟਨ/ਟੋਰਾਂਟੋ , 7 ਮਾਰਚ (ਪੰਜਾਬ ਮੇਲ)- ਕੋਰੋਨਾਵਾਇਰਸ ਹੁਣ ਤੱਕ ਦੁਨੀਆ ਭਰ ਦੇ 94 ਦੇਸ਼ਾਂ ਤੱਕ ਆਪਣੇ ਪੈਰ ਪਸਾਰ ਚੁੱਕਿਆ ਹੈ ਤੇ ਇਹਨਾਂ ਖੇਤਰਾਂ ਵਿਚ ਸ਼ਨੀਵਾਰ ਤੱਕ ਇਨਫੈਕਟ ਲੋਕਾਂ ਦੀ ਗਿਣਤੀ ਵਧ ਕੇ 1,03,064 ਹੋ ਗਈ ਹੈ, ਜਿਹਨਾਂ ਵਿਚ 3512 ਮ੍ਰਿਤਕ ਵੀ ਸ਼ਾਮਲ ਹਨ। ਹਾਂਗਕਾਂਗ ਤੇ ਮਕਾਓ ਖੇਤਰਾਂ ਨੂੰ ਛੱਡ ਕੇ ਚੀਨ ਵਿਚ ਇਸ ਵਾਇਰਸ ਦੇ ਕਾਰਨ ਕੁੱਲ 3070 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ ਇਨਫੈਕਸ਼ਨ ਦੇ ਕੁੱਲ 80,651 ਮਾਮਲੇ ਸਾਹਮਣੇ ਆਏ ਹਨ। ਸ਼ੁੱਕਰਵਾਰ ਸ਼ਾਮੀਂ ਪੰਜ ਵਜੇ ਤੋਂ ਇਨਫੈਕਸ਼ਨ ਦੇ 99 ਤੇ 28 ਮੌਤਾਂ ਦੇ ਮਾਮਲੇ ਸਾਹਮਣੇ ਆਏ ਹਨ। ਚੀਨ ਤੋਂ ਬਾਹਰ ਦੁਨੀਆਭਰ ਵਿਚ ਇਸ ਦੇ ਕੁੱਲ 21,337 ਮਾਮਲੇ ਦਰਜ ਕੀਤੇ ਗਏ ਹਨ, ਜਿਹਨਾਂ ਵਿਚੋਂ 421 ਲੋਕਾਂ ਦੀ ਮੌਤ ਹੋ ਗਈ ਹੈ।

ਚੀਨ ਤੋਂ ਬਾਅਦ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਇਸ ਤਰ੍ਹਾਂ ਹਨ-
ਇਟਲੀ- 4636  (197 ਮੌਤਾਂ)
ਈਰਾਨ- 4747 (145 ਮੌਤਾਂ)
ਦੱਖਣੀ ਕੋਰੀਆ- 6767(44ਮੌਤਾਂ)
ਜਰਮਨੀ- 684

ਸ਼ੁੱਕਰਵਾਰ ਸ਼ਾਮੀਂ ਪੰਜ ਵਜੇ ਤੱਕ ਚੀਨ, ਅਮਰੀਕਾ, ਬ੍ਰਿਟੇਨ ਤੇ ਦੱਖਣੀ ਕੋਰੀਆ ਵਿਚ ਲੋਕਾਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਕੋਲੰਬੀਆ ਤੇ ਕੋਸਟਾ ਰਿਕਾ ਵਿਚ ਇਸ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਏਸ਼ੀਆ ਵਿਚ ਸ਼ੁੱਕਰਵਾਰ ਸ਼ਾਮੀਂ ਪੰਜ ਵਜੇ ਤੱਕ ਕੋਰੋਨਾਵਾਇਰਸ ਦੇ 89,021 ਮਾਮਲੇ (3131 ਮੌਤਾਂ), ਯੂਰਪ ਵਿਚ 7503 ਮਾਮਲੇ (215 ਮੌਤਾਂ), ਪੱਛਮੀ ਏਸ਼ੀਆ ਵਿਚ 5032 ਮਾਮਲੇ (127), ਅਮਰੀਕਾ ਤੇ ਕੈਨੇਡਾ ਵਿਤ 264 ਮਾਮਲੇ (16 ਮੌਤਾਂ) ਓਸ਼ਨੀਆ ਵਿਚ 76 ਮਾਮਲੇ (2 ਮੌਤਾਂ), ਲਾਤਿਨ ਅਮਰੀਕਾ ਤੇ ਕੈਰੇਬੀਆ ਵਿਚ 50 ਮਾਮਲੇ ਤੇ ਅਫਰੀਕਾ ਵਿਚ 42 ਮਾਮਲੇ ਸਾਹਮਣੇ ਆਏ ਹਨ। ਰਾਸ਼ਟਰੀ ਅਧਿਕਾਰੀਆਂ ਤੇ ਵਿਸ਼ਵ ਸਿਹਤ ਸੰਗਠਨ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇਹ ਅੰਕੜਾ ਤਿਆਰ ਕੀਤਾ ਗਿਆ ਹੈ।