ਕੋਰੋਨਾਵਾਇਰਸ ਕਾਰਨ ਬ੍ਰਿਟੇਨ ਦੇ ਪ੍ਰਸਿੱਧ ਕਾਮੇਡੀਅਨ ਦੀ ਮੌਤ

711

ਲੰਡਨ, 3 ਅਪ੍ਰੈਲ (ਪੰਜਾਬ ਮੇਲ)- ਕੋਰੋਨਾਵਾਇਰਸ ਨਾਲ ਬ੍ਰਿਟੇਨ ਦੇ ਪ੍ਰਸਿੱਧ ਕਾਮੇਡੀਅਨ ਐਡੀ ਲਾਰਜ (78) ਦੀ ਮੌਤ ਹੋ ਗਈ। ਲਾਰਜ ਦੇ ਬੇਟੇ ਰਿਆਨ ਮੈਕਗਿਨਸ ਨੇ ਫੇਸਬੁੱਕ ‘ਤੇ ਇਹ ਜਾਣਕਾਰੀ ਸਾਂਝੀ ਕੀਤੀ। ਮੈਕਗਿਨਸ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਹਸਪਤਾਲ ‘ਚ ਉਹ ਇਸ ਵਾਇਰਸ ਦੀ ਲਪੇਟ ‘ਚ ਵੀ ਆਏ।
ਫੇਸਬੁੱਕ ਪੋਸਟ ‘ਚ ਉਨ੍ਹਾਂ  ਦੇ ਬੇਟੇ ਨੇ ਲਿਖਿਆ ਕਿ ਬਹੁਤ ਦੁੱਖ ਦੇ ਨਾਲ ਮੈਂ ਅਤੇ ਮਾਂ ਤੁਹਾਨੂੰ ਇਹ ਸੂਚਿਤ ਕਰ ਰਹੇ ਹਾਂ ਕਿ ਅੱਜ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਬਦਕਿਸਮਤੀ ਨਾਲ ਹਸਪਤਾਲ ‘ਚ ਉਹ ਕੋਰੋਨਾਵਾਇਰਸ ਪ੍ਰਭਾਵਿਤ ਵੀ ਪਾਏ ਗਏ।
ਮੈਕਗਿਨਸ ਨੇ ਕਿਹਾ ਕਿ ਪਾਪਾ ਨੇ ਲੰਬੇ ਸਮੇਂ ਤਕ ਬਹਾਦੁਰੀ ਨਾਲ ਲੜਾਈ ਲੜੀ। ਇਸ ਖਤਰਨਾਕ ਬੀਮਾਰੀ ਕਾਰਣ ਅਸੀਂ ਉਨ੍ਹਾਂ ਨੂੰ ਦੇਖਣ ਹਸਪਤਾਲ ਨਹੀਂ ਜਾ ਸਕੇ ਸਨ ਪਰ ਪੂਰਾ ਪਰਿਵਾਰ ਰੋਜ਼ਾਨਾ ਉਨ੍ਹਾਂ ਨਾਲ ਗੱਲ ਕਰਦਾ ਸੀ। ਜੇਸਨ ਮੈਨਫੋਰਡ ਸਮੇਤ ਮਨੋਰੰਜਨ ਦੀ ਦੁਨੀਆ ਦੀਆਂ ਕਈ ਹਸਤੀਆਂ ਨੇ ਲਾਰਜ ਨੂੰ ਸ਼ਰਧਾਂਜਲੀ ਦਿੱਤੀ। ਗਲਾਸਗੋ ‘ਚ ਜਨਮੇ ਲਾਰਜ ਦਾ ਮੌਜੂਦਾ ਨਾਂ ਐਡਵਰਡ ਮੈੱਕਗਿਨੀਜ਼ ਸੀ। ਉਨਾਂ ਨੂੰ ‘ਅਰਚਯਰੂਨਿਟੀ ਨੋਕਸ’ ਅਤੇ ‘ਦਿ ਲਿਟਲ ਐਂਡ ਲਾਰਜ ਟੇਲੀ’ ਨਾਲ ਪ੍ਰਸਿੱਧੀ ਹਾਸਲ ਹੋਈ ਸੀ।