ਕੋਰੋਨਾਵਾਇਰਸ ਕਾਰਨ ਨਿਊਯਾਰਕ ‘ਚ ਪੰਜਾਬੀ ਵਿਅਕਤੀ ਦੀ ਮੌਤ

797
Share

ਨਿਊਯਾਰਕ/ਫਗਵਾੜਾ, 4 ਅਪ੍ਰੈਲ (ਪੰਜਾਬ ਮੇਲ)- ਨਿਊਯਾਰਕ ‘ਚ ਕੋਰੋਨਾਵਾਇਰਸ ਕਾਰਨ ਅਸ਼ੋਕ ਕੁਮਾਰ ਪੁੱਤਰ ਰੌਣਕੀ ਰਾਮ ਦੀ ਮੌਤ ਗਈ। ਜਦਕਿ ਉਨ੍ਹਾਂ ਦੇ ਪੁੱਤਰ ਦੀਪਕ ਸ਼ਰਮਾ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਫਗਵਾੜਾ ਦੇ ਮੇਹਲੀ ਗੇਟ ਦੇ ਵਾਸੀ ਅਸ਼ੋਕ ਕੁਮਾਰ ਦੀ ਮੌਤ ਦੀ ਖਬਰ ਪੁੱਜਣ ਨਾਲ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਨੇੜਲੇ ਸਾਥੀਆਂ ‘ਚ ਸੋਗ ਦੀ ਲਹਿਰ ਛਾ ਗਈ। ਵਰਣਨਯੋਗ ਹੈ ਕਿ ਅਸ਼ੋਕ ਕੁਮਾਰ ਦਾ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ‘ਚ ਰਹਿ ਰਿਹਾ ਹੈ। ਉਨ੍ਹਾਂ ਦੇ ਪਿਤਾ ਇਥੇ ਆਜ਼ਾਦੀ ਘੁਲਾਟੀਏ ਰਹੇ ਹਨ।


Share