ਕੋਰੋਨਾਵਾਇਰਸ ਕਾਰਨ ਦੂਜੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫ਼ੌਜੀ ਤੇ ਉਸ ਦੀ ਪਤਨੀ ਦੀ ਮੌਤ

730
Share

ਵੈਨਕੂਵਰ, 29 ਮਈ (ਪੰਜਾਬ ਮੇਲ)-ਸੰਨ 1944-45 ਵਿਚ ਦੂਸਰੀ ਵਿਸ਼ਵ ਜੰਗ ਲੜਨ ਵਾਲੇ ਕੈਨੇਡੀਅਨ ਫ਼ੌਜ ਦੇ ਅਧਿਕਾਰੀ ਰਹੇ 94 ਸਾਲਾ ਹੇਵਾਰਡ ਰੌਬਿਨਸਨ ਤੇ ਉਸ ਦੀ 91 ਸਾਲਾ ਪਤਨੀ ਜੁਨੀਤਾ ਰੌਬਿਨਸਨ ਦੀ ਕੋਰੋਨਾ ਕਾਰਨ ਮੌਤ ਹੋ ਗਈ। ਇਤਫਾਕ ਦੀ ਗੱਲ ਇਹ ਹੈ ਕਿ ਆਪਣੇ ਵਿਆਹ ਤੋਂ ਬਾਅਦ 69 ਸਾਲ ਤੋਂ ਇਕੱਠੇ ਰਹਿ ਰਹੇ ਇਸ ਬਜ਼ੁਰਗ ਜੌੜੇ ਦੀ ਮੌਤ ਇਕੋ ਦਿਨ 5 ਘੰਟੇ ਦੇ ਵਕਫ਼ੇ ਨਾਲ ਹੋਈ ਹੈ। ਇਹ ਦੋਵੇਂ ਵੈਨਕੂਵਰ ਦੇ ਐਮਿਕਾ ਐਜਮਾਟ ਵਿਲੇਜ ਦੇ ਆਸਰਾ ਘਰ ਵਿਚ ਰਹਿ ਰਹੇ ਸਨ। ਹੇਵਾਰਡ ਰੌਬਿਨਸਨ ਨੇ ਦੂਸਰੀ ਵਿਸ਼ਵ ਜੰਗ ਵਿਚ ਕੈਨੇਡੀਅਨ ਫ਼ੌਜ ਵਿਚ ਸ਼ਾਮਲ ਹੋ ਕੇ ਨੀਦਰਲੈਂਡ ਤੇ ਫਰਾਂਸ ਵਿਚ ਫ਼ੌਜੀ ਵਜੋਂ ਡਿਊਟੀ ਕੀਤੀ ਸੀ ਜਦਕਿ ਜੁਨੀਤਾ ਘਰੇਲੂ ਔਰਤ ਸੀ। ਸੰਨ 1951 ਵਿਚ ਦੋਵਾਂ ਦਾ ਵਿਆਹ ਹੋਇਆ ਸੀ।


Share