ਕੋਰੋਨਾਵਾਇਰਸ ਕਾਰਨ ਕੈਨੇਡਾ ’ਚ ਮੱਧਕਾਲੀ ਚੋਣਾਂ ਦੇ ਆਸਾਰ ਮੁੜ ਟਲੇ

106
Share

ਟੋਰਾਂਟੋ, 7 ਅਪ੍ਰੈਲ (ਪੰਜਾਬ ਮੇਲ)- ਕੈਨੇਡਾ ’ਚ ਮੱਧਕਾਲੀ ਚੋਣਾਂ ਦੇ ਆਸਾਰ ਇਕ ਵਾਰ ਫਿਰ ਟਲਦੇ ਨਜ਼ਰ ਆ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਕਾਰਨ ਪੈਦਾ ਹੋਏ ਮੌਜੂਦਾ ਹਾਲਾਤ ਅਤੇ ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਵਿਧਾਨ ਸਭਾ ਚੋਣਾਂ ਦੇ ਨਤੀਜੇ ਵੇਖ ਕੇ ਲਿਬਰਲ ਪਾਰਟੀ ਮੁਲਕ ਦੇ ਲੋਕਾਂ ਤੋਂ ਫ਼ਤਵਾ ਮੰਗਣ ਦੀ ਹਿੰਮਤ ਨਹੀਂ ਕਰ ਸਕਦੀ। ਇਸ ਤੋਂ ਪਹਿਲਾਂ ਕਿਆਸੇ ਲਾਏ ਜਾ ਰਹੇ ਸਨ ਕਿ ਜੂਨ ’ਚ ਚੋਣਾਂ ਦਾ ਐਲਾਨ ਹੋ ਸਕਦਾ ਹੈ ਪਰ ਹਾਲਾਤ ਐਨੀ ਤੇਜ਼ੀ ਨਾਲ ਬਦਲੇ ਕਿ ਸਿਆਸਤਦਾਨਾਂ ਵਾਸਤੇ ਚੋਣਾਂ ਬਾਰੇ ਸੋਚਣਾ ਵੀ ਸੰਭਵ ਨਹੀਂ। ਸਿਆਸੀ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੋਣਾਂ ਹੋਣ ਦੀ ਸੂਰਤ ’ਚ ਜ਼ਿਆਦਾਤਰ ਥਾਵਾਂ ’ਤੇ ਪੋਲਿੰਗ ਬੂਥ ਸਥਾਪਤ ਕਰਨੇ ਸੰਭਵ ਨਹੀਂ ਹੋਣਗੇ ਅਤੇ ਡਾਕ ਰਾਹੀਂ ਵੋਟਾਂ ਪਵਾਉਣੀਆਂ ਹੋਣਗੀਆਂ। ਨਿਊਫ਼ਾਊਂਡਲੈਂਡ ਐਂਡ ਲੈਬਰਾਡੌਰ ਵਿਧਾਨ ਸਭਾ ਚੋਣਾਂ ਦੌਰਾਨ ਇਸੇ ਕਿਸਮ ਦੀਆਂ ਸਮੱਸਿਆਵਾਂ ਦਾ ਟਾਕਰਾ ਕਰਨਾ ਪਿਆ।

Share